ਬੀਕੇਯੂ ਦੀ ਹੋਈ ਅਹਿਮ ਮੀਟਿੰਗ

ਬੀਕੇਯੂ ਦੀ ਹੋਈ ਅਹਿਮ ਮੀਟਿੰਗ

ਫਗਵਾੜਾ : ਭਾਰਤੀ ਕਿਸਾਨ ਯੁਨੀਅਨ ਦੋਆਬਾ ਦੀ ਇਕ ਵਿਸ਼ੇਸ ਮੀਟਿੰਗ ਗੁਰੁਦੁਆਰਾ ਸ੍ਰੀ ਸੁਖਚੈਣਆਣਾ ਸਾਹਿਬ ਫਗਵਾੜਾ ਵਿਖੇ ਹੋਈ। ਜਿਸਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਬੈਰੀਕੇਡਾਂ ਵੱਲ ਵਧਣ ਸੰਬਧੀ, ਦੂਸਰਾ ਏਜੰਡਾ ਗੰਨੇ ਦੀ ਬਕਾਇਆ ਪੇਮੈਂਟ ਜੋਕਿ ਲਗਭਗ 27 ਤੋਂ 28 ਕਰੋੜ ਰੁਪਿਆ ਸ਼ੁਗਰ ਮਿਲ ਵਲ ਖੜਾ ਹੈ। ਉਸਨੂੰ ਲੈਣ ਲਈ ਰਣਨੀਤੀ ਤਿਆਰ ਕੀਤੀ ਗਈ। ਜਿਹੜੇ ਜਥੇ ਨਿਰੰਤਰ ਸ਼ੰਭੂ ਬਾਰਡਰ ਜਾਂਦੇ ਹਨ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਸਦੇ ਬਾਰੇ ਵਿਚਾਰ ਚਰਚਾ ਕੀਤੀ ਗਈ। 26 ਤਰੀਕ ਨੂੰ ਸੜਕਾਂ ਤੇ ਟਰੈਕਟਰ ਮਾਰਚ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਚਾਰ ਮੁਖ ਏਜੰਡਿਆ ਤੇ ਮੀਟਿੰਗ ਕੀਤੀ ਗਈ ਹੈ ਹੁਣ ਗੰਨਾ ਮਿਲ ਤੋਂ ਬਕਾਇਆ ਲੈਣ ਲਈ ਡੀਸੀ ਦਫਤਰਾਂ ਅਤੇ ਐਮਪੀ ਸਾਹਿਬਾਨਾ ਦੇ ਦਫਤਰਾਂ ਦਾ ਘਿਰਾੳ ਕੀਤਾ ਜਾਵੇਗਾ। ਸ਼ੂਗਰ ਮਿਲ ਮਾਲਕ ਅਤੇ ਸੂਬਾ ਸਰਕਾਰ ਦੇ ਨੁਮਾਇੰਦੇ ਆਪਣੀ ਗਲ ਤੋਂ ਮੁਕਰਦੇ ਹੋਏ ਨਜਰ ਆ ਰਹੇ ਹਨ। ਜਿਨ੍ਹਾ ਤੋਂ ਕਿਸਾਨਾ ਦੀ ਬਕਾਇਆ ਰਾਸ਼ੀ ਲੈਣ ਲਈ ਅਗਲੇ ਦਿਨਾਂ ਵਿਚ ਸੰਘਰਸ਼ ਦਾ ਰਾਸਤਾ ਅਖਤਿਆਰ ਕੀਤਾ ਜਾਵੇਗਾ।