ਔਰਤਾਂ ਦੀ ਸੁਰੱਖਿਆ ਲਈ "ਹਿਫ਼ਾਜ਼ਤ" ਨਾਂਅ ਦੇ ਇੱਕ ਨਵਾਂ ਪ੍ਰੋਜੈਕਟ ਸ਼ੁਰੂਆਤ

ਔਰਤਾਂ ਦੀ ਸੁਰੱਖਿਆ ਲਈ "ਹਿਫ਼ਾਜ਼ਤ" ਨਾਂਅ ਦੇ ਇੱਕ ਨਵਾਂ ਪ੍ਰੋਜੈਕਟ ਸ਼ੁਰੂਆਤ

ਚੰਡੀਗੜ੍ਹ :ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ "ਹਿਫ਼ਾਜ਼ਤ" ਨਾਂ ਦਾ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਔਰਤਾਂ ਨੂੰ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਬਾਅਦ 10 ਮਿੰਟਾਂ ਦੇ ਅੰਦਰ ਮਦਦ ਪ੍ਰਦਾਨ ਕਰਨਾ ਹੈ। 181 ਹੈਲਪਲਾਈਨ ਰਾਹੀਂ ਸ਼ਿਕਾਇਤ ਦਰਜ ਕਰਵਾ ਕੇ ਔਰਤਾਂ ਤੁਰੰਤ ਮਦਦ ਪ੍ਰਾਪਤ ਕਰ ਸਕਦੀਆਂ ਹਨ। 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਇਸਨੂੰ ਚੰਡੀਗੜ੍ਹ ਵਿੱਚ ਲਾਂਚ ਕਰਨਗੇ। ਇਸ ਪ੍ਰੋਜੈਕਟ ਨੂੰ ਲਿਆਉਣ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨਾ ਹੈ।

ਬਲਾਕ ਪੱਧਰ ‘ਤੇ ਪਹਿਲਾਂ ਹੀ ਬਣਾਏ ਗਏ ਵਨ ਸਟਾਪ ਸੈਂਟਰ ਇਸ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ‘ਸਖੀ ਵੈੱਬ ਪੋਰਟਲ’ ਰਾਹੀਂ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇਗੀ।

 ਔਰਤਾਂ ਮੁਸੀਬਤ ਦੇ ਕਿਸੇ ਵੀ ਸਮੇਂ 181 ਹੈਲਪਲਾਈਨ ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ, ਜਿੱਥੋਂ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਡਾਕਟਰ ਬਲਜੀਤ ਕੌਰ ਨੇ ਕਿਹਾ," ਹਿਫਾਜ਼ਤ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ, ਕਿਸੇ ਵੀ ਔਰਤ ਨੂੰ 10 ਮਿੰਟਾਂ ਦੇ ਅੰਦਰ ਮਦਦ ਪ੍ਰਦਾਨ ਕੀਤੀ ਜਾਵੇਗੀ। ਜੇਕਰ ਪੰਜਾਬ ਵਿੱਚ ਕਿਤੇ ਵੀ ਕਿਸੇ ਔਰਤ ਨਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਹੁੰਦੀ ਹੈ, ਤਾਂ ਉਹ ਤੁਰੰਤ 181 ‘ਤੇ ਡਾਇਲ ਕਰਕੇ ਸੂਚਿਤ ਕਰ ਸਕਦੀ ਹੈ। 

ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਭਾਗ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਹੋਵੇਗਾ। ਇਸ ਲਈ ਵਿਭਾਗ ਦੇ ਸੁਰੱਖਿਆ ਅਧਿਕਾਰੀ ਨੂੰ ਵਾਹਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।

ਪੰਜਾਬ ਵਿੱਚ 2024 ਵਿੱਚ ਔਰਤਾਂ ਵਿਰੁੱਧ ਹਿੰਸਾ ਦੇ 4309 ਮਾਮਲੇ ਦਰਜ ਕੀਤੇ ਗਏ। ਜ਼ਿਆਦਾਤਰ ਸਮੱਸਿਆਵਾਂ ਸਰਹੱਦੀ ਖੇਤਰਾਂ ਵਿੱਚ ਹੋ ਰਹੀਆਂ ਹਨ। ਇਹ ਅੰਕੜੇ ਸਿਰਫ਼ ਵਨ ਸਟਾਪ ਸੈਂਟਰਾਂ ਦੇ ਹਨ। ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਹੋ ਰਹੀ ਹਿੰਸਾ ਵਿਰੁੱਧ ਆਵਾਜ਼ ਨਹੀਂ ਉਠਾਉਂਦੀਆਂ।