ਸਿਟੀਜ਼ਨ ਕੌਂਸਲ ਤਰਨਤਾਰਨ ਦੀ ਸਾਲ 2025 ਦੀ ਪਹਿਲੀ ਮੀਟਿੰਗ ਸਫਲਤਾਪੂਰਵਕ ਸੰਪੰਨ
- ਪੰਜਾਬ
- 27 Jan,2025

ਤਰਨਤਾਰਨ : ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਰਨ ਦੀ ਸਾਲ 2025 ਦੀ ਜਨਰਲ ਹਾਊਸ ਦੀ ਪਲੇਠੀ ਮੀਟਿੰਗ ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ, ਮੈਂਬਰਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸ਼ੋਕ ਮਤੇ ਰਾਹੀਂ ਸੀਨੀਅਰ ਮੈਂਬਰ ਨਰਿੰਦਰ ਸਿੰਘ ਬੈਂਕ ਵਾਲੇ ਦੇ ਸਾਲੇ ਅਤੇ ਗੁਲਜ਼ਾਰ ਸਿੰਘ ਭੁੱਟੋ ਦੇ ਵੱਡੇ ਭਰਾਤਾ ਦੀ ਮੌਤ 'ਤੇ ਦੁਖ ਪ੍ਰਗਟ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਮਹੱਤਵਪੂਰਨ ਏਜੰਡੇ ਵਿੱਚ ਪੈਟਰਨ ਅਤੇ ਸਲਾਹਕਾਰ ਬੋਰਡ ਦੀ ਚੋਣ ਲਈ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ। ਸਰਬਸੰਮਤੀ ਨਾਲ ਡਾ. ਸੁਖਦੇਵ ਸਿੰਘ ਲੋਹੁਕਾ ਅਤੇ ਬਲਰਾਜ ਸਿੰਘ ਚਾਵਲਾ ਨੂੰ ਸੰਸਥਾ ਦਾ ਪੈਟਰਨ ਨਿਯੁਕਤ ਕੀਤਾ ਗਿਆ। ਸਲਾਹਕਾਰ ਬੋਰਡ ਵਿੱਚ ਸਵਰਨ ਸਿੰਘ ਅਰੋੜਾ, ਅਵਤਾਰ ਸਿੰਘ ਤਨੇਜਾ, ਗੁਰਮੀਤ ਸਿੰਘ ਰਾਜਪੂਤ ਸਮੇਤ ਕਈ ਹੋਰ ਆਗੂ ਸ਼ਾਮਲ ਕੀਤੇ ਗਏ।
ਇਸ ਮੀਟਿੰਗ ਵਿੱਚ ਆਮਸੰਮਤੀ ਨਾਲ 2025 ਲਈ ਸਮਾਜਿਕ ਕਾਰਜਾਂ ਦੀ ਯੋਜਨਾ ਬਣਾ ਕੇ ਪ੍ਰਵਾਨਗੀ ਲਈ ਗਈ। ਸਟੇਟ ਬੈਂਕ ਆਫ ਇੰਡੀਆ ਵਿੱਚ ਕੌਂਸਲ ਦੇ ਬੰਦ ਖਾਤੇ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਹੋਇਆ। ਇਸ ਨਾਲ ਸੰਸਥਾ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਨੂੰ ਖਾਸ ਅਧਿਕਾਰ ਸੌਂਪੇ ਗਏ।
ਨਵੇਂ ਮੈਂਬਰਾਂ ਦੀ ਸ਼ਾਮਿਲ ਹੋਣ ਦੀ ਵੀ ਘੋਸ਼ਣਾ ਕੀਤੀ ਗਈ, ਜਿੱਥੇ ਗੁਰਿੰਦਰਬੀਰ ਸਿੰਘ ਧਾਮੀ ਅਤੇ ਸੁਖਦੇਵ ਸਿੰਘ ਨੂੰ ਰੈਗੂਲਰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਅੱਖਾਂ ਦੇ ਚੈੱਕਅੱਪ ਕੈਂਪ ਲਗਾਉਣ ਅਤੇ ਹੋਰ ਸਮਾਜਿਕ ਮੁੱਦਿਆਂ ’ਤੇ ਵੀ ਵਿਚਾਰ ਕੀਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਡਾ. ਸੁਖਦੇਵ ਸਿੰਘ ਲੋਹੁਕਾ, ਬਲਰਾਜ ਸਿੰਘ ਚਾਵਲਾ, ਸਵਰਨ ਸਿੰਘ ਅਰੋੜਾ ਅਤੇ ਕਈ ਹੋਰ ਸੀਨੀਅਰ ਮੈਂਬਰ ਮੌਜੂਦ ਸਨ।
Posted By:

Leave a Reply