ਸੀਨੀਅਰ ਸਿਟੀਜਨ ਕੌਸ਼ਲ ਦੀ ਨਵੇਂ ਸੈਸ਼ਨ ਦੀ ਪਲੇਠੀ ਮੀਟਿੰਗ ਸੰਪੰਨ, ਸਿਹਤ ਜਾਂਚ ਕੈਂਪ ਲਾਇਆ

ਸੀਨੀਅਰ ਸਿਟੀਜਨ ਕੌਸ਼ਲ ਦੀ ਨਵੇਂ ਸੈਸ਼ਨ ਦੀ ਪਲੇਠੀ ਮੀਟਿੰਗ ਸੰਪੰਨ, ਸਿਹਤ ਜਾਂਚ ਕੈਂਪ ਲਾਇਆ

ਮਾਨਸਾ : ਸੀਨੀਅਰ ਸਿਟੀਜਨ ਕੋਸ਼ਲ (ਰਜਿ:) ਮਾਨਸਾ ਦੀ ਪਲੇਠੀ ਮੀਟਿੰਗ ਨਾਨਕ ਮੱਲ ਧਰਮਸਾਲਾ ਵਿਖੇ ਕੌਂਸਲ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਸੀਨੀਅਰ ਸਿਟੀਜਨ ਕੌਂਸ਼ਲ ਦੇ ਜਰਨਲ ਸਕੱਤਰ ਮੋਤੀ ਰਾਮ ਫੱਤਾ ਤੇ ਪ੍ਰੋਜੈਕਟ ਚੇਅਰਮੈਨ ਦਰਸ਼ਨ ਪਾਲ ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੇ ਸੈਸਨ ਦੌਰਾਨ ਸੀਨੀਅਰ ਸਿਟੀਜਨਜ਼ ਦੀ ਸਿਹਤ ਸੰਭਾਲ ਲਈ ਮੈਡੀਕਲ ਜਾਂਚ ਕੈਪਾਂ ਦਾ ਆਯੋਜਨ ਕਰਨਾ ਤੇ ਉਨ੍ਹਾਂ ਦੀਆਂ ਪਰਿਵਾਰਕ ਅਤੇ ਸਰੀਰਕ ਸਮੱਸਿਆਵਾਂ ਦਾ ਰਲ ਮਿਲ ਕੇ ਸਮਾਧਾਨ ਕਰਨ ਵਾਰੇ ਸਮੂਹ ਮੈਬਰਾਂ ਨਾਲ ਵਿਚਾਰ ਵਟਾਂਦਟਰਾ ਕੀਤਾ ਗਿਆ। ਮੀਟਿੰਗ ਦੌਰਾਨ ਵਿਚਾਰ ਕੀਤਾ ਗਿਆ ਕਿ ਸਮੂਹ ਮੈਬਰਾਂ ਦੀ ਪੂਰ ਜ਼ੋਰ ਮੰਗ ਅਨੁਸਾਰ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸਿਆਮ ਜੀ ਦੇ ਦਰਸ਼ਨ ਕਰਨ ਲਈ 17 ਫਰਵਰੀ ਨੂੰ ਸ਼ਾਮ 8-00 ਵਜੇ ਮਾਨਸਾ ਤੋਂ ਇੱਕ ਬੱਸ ਰਵਾਨਾ ਹੋਵੇਗੀ, ਜੋ 19 ਫਰਵਰੀ ਨੂੰ ਸ਼ਾਮ ਤੱਕ ਮਾਨਸਾ ਵਾਪਿਸ ਪਹੁੰਚੇਗੀ। ਕੌਂਸਲ ਦੇ ਚੇਅਰਮੈਨ ਅਸ਼ੋਕ ਗਰਗ ਨੇ ਕੌਂਸਲ ਦੇ ਨਵੇਂ ਬਣੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੇ ਹਾਰ ਪਾਕੇ ਕੌਂਸਲ ਵਿੱਚ ਵਿਧੀਵਤ ਢੰਗ ਨਾਲ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਕਾਂਸਲ ਦੇ ਉਪਰਾਲੇ ਸਦਕਾ ਕੌਸਲ ਦੇ ਮੈਬਰਾਂ ਲਈ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਸਿਵਲ ਹਸਪਤਾਲ ਦੀ ਟੀਮ ਵੱਲੋਂ ਕੀਤੀ ਗਈ। ਇਸ ਮੌਕੇ ਕੌਂਸਲ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ, ਚੇਅਰਮੈਨ ਅਸ਼ੋਕ ਗਰਗ, ਪਾਲਾ ਰਾਮ ਪਰੋਚਾ ਸਰਪ੍ਰਸਤ, ਮੋਤੀ ਰਾਮ ਫੱਤਾ ਜਰਨਲ ਸਕੱਤਰ ਨੇ ਕੌਸਲ ਦੇ ਹਾਜ਼ਰ ਸਮੂਹ ਮੈਂਬਰਾਂ ਨੂੰ ਨਵੇ ਸਾਲ, ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਵਧਾਈਆਂ ਦਿੰਦੇ ਹੋਏ ਮੈਬਰਾਂ ਦੀ ਲੰਮੀ ਉਮਰ ਅਤੇ ਪਰਿਵਾਰਕ ਸੁੱਖ ਸ਼ਾਤੀ ਦੀ ਕਾਮਨਾ ਕੀਤੀ। ਇਸ ਅਵਸਰ ਤੇ ਪ੍ਰਸ਼ੋਤਮ ਬਾਂਸਲ ਮੁੱਖ ਸਰਪ੍ਰਸਤ, ਤੀਰਥ ਸਿੰਘ ਮਿੱਤਲ ਸਰਪ੍ਰਸਤ, ਕ੍ਰਿਸਨ ਫੱਤਾ, ਮਹਿੰਦਰ ਸਿੰਘ, ਭਗਵੰਤ ਰਾਏ ਗੋਇਲ, ਕ੍ਰਿਸਨ ਬਾਂਸਲ, ਰਾਜ ਨਰਾਇਣ ਕੂਕਾ, ਸਤੀਸ਼ ਕੁਮਾਰ ਗਰਗ, ਕ੍ਰਿਸ਼ਨ ਚੰਦ ਕੋਕਾ ਕੋਲਾ, ਰਾਜ ਕੁਮਾਰ ਮੋੜ ਵਾਲੇ, ਵਿਨੋਦ ਜਿੰਦਲ, ਲੱਛਮਣ ਦਾਸ ਜਟਾਣਾ, ਅਮਰਨਾਥ, ਅੰਮ੍ਰਿਤਪਾਲ ਤੇ ਸੁਖਦੇਵ ਰਾਜ ਹਾਜ਼ਰ ਸਨ।