ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ

ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ

ਬਲਾਚੌਰ : ਬਲਾਚੌਰ ਐੱਮਆਰ ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਲੋਹੜੀ ਅਤੇ ਮਾਘੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਭਾਰਤ ਇਕ ਵਿਭਿੰਨਤਾ ਵਾਲਾ ਦੇਸ਼ ਹੋਣ ਦੇ ਨਾਤੇ, ਅਜਿਹੇ ਜਸ਼ਨਾਂ ਰਾਹੀਂ, ਵਿਦਿਆਰਥੀ ਨਾ ਸਿਰਫ਼ ਤਿਉਹਾਰ ਦੇ ਪਿੱਛੇ ਦੀ ਮਹੱਤਤਾ ਨੂੰ ਸਿੱਖਦੇ ਹਨ। ਸਗੋਂ ਉਹ ਹੋਰ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਵੀ ਅਪਣਾਉਂਦੇ ਹਨ ਅਤੇ ਬੱਚਿਆਂ ਵਿਚਕਾਰ ਇਕ ਗੂੜ੍ਹਾ ਸਬੰਧ ਬਣਾਉਂਦੇ ਹਨ। ਇਸ ਮੌਕੇ ਵਿਸ਼ੇਸ਼ ਅਸੈਂਬਲੀ ਵਿਚ ਲੋਹੜੀ ਦਾ ਤਿਉਹਾਰ ਮਨਾਉਂਦਿਆਂ ਵਿਦਿਆਰਥੀਆਂ ਨੇ ਇਸ ਤਿਉਹਾਰ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ਤੇ ਲੋਕ ਨਾਚ ਵੀ ਪੇਸ਼ ਕੀਤੇ। ਇਸ ਸਭਾ ਦੌਰਾਨ ਬੱਚਿਆਂ ਨੂੰ ਆਪਸੀ ਭਾਈਚਾਰੇ ਨਾਲ ਮਿਲ ਕੇ ਖੁਸ਼ੀਆਂ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਕੋਆਰਡੀਨੇਟਰ ਗੁਰਪ੍ਰੀਤ ਕੌਰ ਸੇਖੋਂ ਨੇ ਇਸ ਤਿਉਹਾਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਜਿਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿਚ ਵਾਧਾ ਹੋਇਆ, ਇਸ ਤੋਂ ਇਲਾਵਾ ਵੱਖ-ਵੱਖ ਅਧਿਆਪਕਾਂ ਦੁਆਰਾ ਵੀ ਇਸ ਤਿਉਹਾਰ ਦੇ ਸਬੰਧ ਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਰਾਮਜੀ ਦਾਸ ਅਤੇ ਪਿੰ੍ਰਸੀਪਲ ਰਿਤੂ ਬਤਰਾ ਨੇ ਸਭ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਇਹ ਲੋਹੜੀ ਸਾਰਿਆਂ ਲਈ ਖੁਸ਼ਹਾਲੀ, ਖੁਸ਼ੀ ਅਤੇ ਸਫਲਤਾ ਲੈ ਕੇ ਆਵੇ। ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਮੂੰਗਫਲੀ ਤੇ ਰੇਵੜੀਆਂ ਵੰਡੀਆਂ ਗਈਆਂ।