ਏਡੀਜੀਪੀ ਨੇ ਲਿਆ ਸਰਕਾਰੀ ਪੁਲਿਸ ਇਮਾਰਤਾਂ ਦਾ ਜ਼ਾਇਜਾ

ਏਡੀਜੀਪੀ ਨੇ ਲਿਆ ਸਰਕਾਰੀ ਪੁਲਿਸ ਇਮਾਰਤਾਂ ਦਾ ਜ਼ਾਇਜਾ

 ਗੁਰਦਾਸਪੁਰ: ਪੰਜਾਬ ਦੇ ਏਡੀਜੀਪੀ ਕ੍ਰਾਈਮ ਮਨੀਸ਼ ਚਾਵਲਾ ਅੱਜ ਬਾਅਦ ਦੁਪਹਿਰ ਵਿਸ਼ੇਸ਼ ਤੌਰ ਜ਼ਿਲ੍ਹਾ ਗੁਰਦਾਸਪੁਰ ਦੇ ਦੌਰੇ ਕੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੇ ਐੱਸਐੱਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਏਡੀਜੀਪੀ ਨੇ ਜ਼ਿਲ੍ਹੇ ਅੰਦਰ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜਾ ਲਿਆ। ਉਨ੍ਹਾਂ ਵੱਲੋਂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਸਰਕਾਰੀ ਪੁਲਿਸ ਇਮਾਰਤਾਂ ਜਿਵੇਂ ਐੱਸਐੱਸਪੀ ਦਫ਼ਤਰ,ਵੱਖ-ਵੱਖ ਪੁਲਿਸ ਥਾਣਿਆਂ ਅਤੇ ਪੁਲਿਸ ਚੌਕੀਆਂ ਦਾ ਦੌਰਾ ਕਰਕੇ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਏਡੀਜੀਪੀ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਨਾਲ ਜੁੜੇ ਕਈ ਪਹਿਲੂਆਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀਐੱਸਪੀਜ਼ ਅਤੇ ਐੱਸਐੱਚਓਜ਼ ਨੂੰ ਕਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ।