ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਦੇ ਵਿਵਾਦਤ ਬਿਆਨ ’ਤੇ ਬੋਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਦੇ ਵਿਵਾਦਤ ਬਿਆਨ ’ਤੇ ਬੋਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ/ਰਾਜਪੁਰਾ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿ ਕਿਹਾ ਕਿ ਅੱਜ ਜਿਹੜਾ ਮੀਡੀਆ ਦੇ ਅੰਦਰ ਰਾਮ ਚੰਦਰ ਜਾਂਗੜਾ ਬਾਰੇ ਬਿਆਨ ਚੱਲ ਰਿਹਾ ਹੈ ਮੈਂ ਸਮਝਦਾ ਹਾਂ ਕਿ ਅਜਿਹੇ ਸਮੇਂ ਵਿਚ ਸਾਨੂੰ ਕੋਈ ਕਰਵਾਹਟ ਵਾਲਾ ਬਿਆਨ ਨਹੀਂ ਦੇਣਾ ਚਾਹੀਦਾ।  ਜਿਹੜਾ ਖਾਲਸਾ ਹੈ ਉਹ ਔਰਤਾਂ ਮਜ਼ਲੁਮਾਂ ਦੀ ਮਜ਼ਬੂਤੀ ਲਈ ਸੁਰੱਖਿਆ ਕਰਨ ਲਈ ਹੈ, ਉਹ ਗੁਨਾਹ ਕਰਨ ਲਈ ਨਹੀਂ ਹੈ, ਸਗੋਂ ਗੁਨਾਹ ਨੂੰ ਰੋਕਦੇ ਹਨ ਅਤੇ ਆਪਣੀ ਜਾਨ ਵੀ ਦੇ ਦਿੰਦੇ ਹਨ ਇਸ ਗੱਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਅਦੋਲਨ ’ਚ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਹੈ ਉਨ੍ਹਾਂ ਲਈ ਅਜਿਹਾ ਕੋਈ ਸ਼ਬਦ ਨਹੀਂ ਬੋਲਣਾ ਚਾਹੀਦਾ, ਹੋ ਸਕਦਾ ਕੋਈ ਸ਼ਰਾਰਤੀ ਲੋਕ ਹੋਣ ਉਹ ਅਲੱਗ ਗੱਲ ਹੈ ਜੋ ਅੰਦੋਲਨ ਨੂੰ ਨਾਕਾਮ ਕਰਨ ਲਈ ਕੀ ਸਾਜਿਸ਼ ’ਚ ਹੋਣ। ਪਰ ਦਿੱਲੀ ਵਾਲਾ ਅੰਦੋਲਨ ਦਾ ਸ਼ੁੱਧ ਕਿਸਾਨ ਅੰਦੋਲਨ ਸੀ। ਪਰ ਅੱਜ ਜ਼ਰੂਰਤ ਡੱਲੇਵਾਲ ਦਾ ਜਾਨ ਬਚਾਉਣ ਦੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਵਿਚ ਪੈ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਬੇਨਤੀ ਕਰੇ ਅਤੇ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕਰੇ।’’ ਇਸ ਲਈ ਕੇਂਦਰ ਨੂੰ ਸੁਚੇਤ ਹੋਣਾ ਚਾਹੀਦਾ ਹੈ, ਉਨ੍ਹਾਂ ਦੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ। ਸਾਰੇ ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦਾ ਪਹਿਲਾ ਬਹੁਤ ਨੁਕਸਾਨ ਹੋ ਗਿਆ ਹੈ। ਹੋਰ ਨੁਕਸਾਨ ਨਹੀਂ ਹੋਣਾ ਚਾਹੀਦਾ, ਅੰਦੋਲਨਾਂ ਕਰਕੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਪੰਜਾਬ ’ਚ ਹਰ ਤਰ੍ਹਾਂ ਦੀ ਸਮੱਸਿਆ ਹੈ। ਆਮ ਆਦਮੀ ਪਾਰਟੀ ਨੂੰ ਇਸ ਕੋਈ ਚਿੰਤਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਖ਼ਰਾਬ ਹੋਵੇ ਅਤੇ ਬਿਨਾਂ ਗੱਲ ਤੋਂ ਇਸ ਅੰਦੋਲਨ ਨੂੰ ਸ਼ੈਅ ਦੇ ਰਹੇ ਹਨ। ਖ਼ਤਮ ਕਰਵਾਉਣ ਦੀ ਗੱਲ ਨਹੀਂ ਕਰ ਰਹੇ। ਮੇਰੀ ਮੁੱਖ ਮੰਤਰੀ ਜੀ ਨੂੰ ਇਹੀ ਪ੍ਰਾਰਥਨਾ ਹੈ, ਕਿ ਕੇਜਰੀਵਾਲ ਤਾਂ ਦਿੱਲੀ ਬੈਠੇ ਹਨ ਪਰ ਪੰਜਾਬ ਦੀ ਚਿੰਤਾ ਤੁਸੀਂ ਕਰਨੀ ਹੈ।