ਐਚ ਐੱਮ ਪੀ ਵੀ ਵਾਇਰਸ ਭਾਰਤ ‘ਚ ਪਸਾਰਣ ਲੱਗਾ ਪੈਰ
- ਦੇਸ਼
- 06 Jan,2025

ਨਵੀਂ ਦਿੱਲੀ : ਚੀਨ ਵਿੱਚ ਫੈਲਿਆ HMPV ਵਾਇਰਸ ਭਾਰਤ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ HMPV ਦਾ ਤੀਜਾ ਕੇਸ ਪਾਇਆ ਗਿਆ ਹੈ। ਇਸ ਤੋਂ ਪਹਿਲਾ ਦੋ ਮਾਮਲੇ ਕਰਨਾਟਕ ਤੋਂ ਸਾਹਮਣੇ ਆ ਚੁੱਕੇ ਹਨ ਜਦਕਿ ਹੁਣ ਤੀਜਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਤੋਂ ਸਾਹਮਣੇ ਆਇਆ ਹੈ। ਕਰਨਾਟਕ ਵਿੱਚ ਇੱਕ 8 ਮਹੀਨੇ ਦਾ ਲੜਕਾ ਅਤੇ ਇੱਕ ਤਿੰਨ ਮਹੀਨੇ ਦੀ ਬੱਚੀ ਸੰਕਰਮਿਤ ਪਾਏ ਗਏ ਹਨ।
ਸੋਮਵਾਰ ਨੂੰ ਅਹਿਮਦਾਬਾਦ ਵਿੱਚ 2 ਮਹੀਨੇ ਦੇ ਇੱਕ ਬੱਚੇ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੀ ਲਾਗ ਪਾਈ ਗਈ ਹੈ। ਅਹਿਮਦਾਬਾਦ ‘ਚ 15 ਦਿਨ ਪਹਿਲਾਂ 2 ਮਹੀਨੇ ਦੇ ਬੱਚੇ ਦੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬੱਚੇ ਨੂੰ ਜ਼ੁਕਾਮ ਅਤੇ ਤੇਜ਼ ਬੁਖਾਰ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਪਹਿਲੇ 5 ਦਿਨਾਂ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹੁਣ ਟੈਸਟਾਂ ਵਿੱਚ ਵਾਇਰਸ ਦੀ ਲਾਗ ਦਾ ਪਤਾ ਲੱਗਿਆ ਹੈ। ਹੁਣ ਤੱਕ ਕੁੱਲ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਗੁਜਰਾਤ ਸਰਕਾਰ ਦੇ ਸਿਹਤ ਵਿਭਾਗ ਨੇ HMPV ਵਾਇਰਸ ‘ਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਗਾਤਾਰ ਵੱਧ ਰਹੇ ਮਾਮਲਿਆਂ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ।
Posted By:

Leave a Reply