‘ਆਪ’ ਨੇ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ- ਮਨਜਿੰਦਰ ਸਿੰਘ ਸਿਰਸਾ

‘ਆਪ’ ਨੇ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਪ ਸਰਕਾਰ ਨੇ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਹੈ। ਸ਼ਰਾਬ ਘੁਟਾਲਾ, ਸਕੂਲ ਘੁਟਾਲਾ, ਬੱਸ ਘੁਟਾਲਾ ਅਤੇ ਹੁਣ ਕੈਮਰਾ (ਸੀਸੀਟੀਵੀ) ਘੁਟਾਲਾ ਵੀ ਸਾਹਮਣੇ ਆ ਰਿਹਾ ਹੈ। 

ਉਹ ਕਹਿੰਦੇ ਸਨ ਕਿ ਕੈਮਰੇ ਚੋਰੀ ਫੜਨਗੇ ਪਰ ਚੋਰ ਖੁਦ ਕੈਮਰੇ ਖੋਹ ਕੇ ਲੈ ਗਏ, ਉਨ੍ਹਾਂ ਨੇ ਕੋਈ ਘੁਟਾਲਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਮਰਿਆਂ ’ਤੇ ਵੀ ਕੈਗ ਰਿਪੋਰਟ ਮੰਗਵਾਉਣੀ ਪਵੇਗੀ।

 ਨਜਫਗੜ੍ਹ ਦਾ ਨਾਮ ਬਦਲ ਕੇ ਨਾਹਰਗੜ੍ਹ ਕਰਨ ਦੇ ਮੁੱਦੇ ’ਤੇ, ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਪ੍ਰਸਤਾਵ ਹੈ। ਇਹ ਕਿਸੇ ਧਰਮ ਨਾਲ ਜੁੜਿਆ ਮਾਮਲਾ ਨਹੀਂ ਹੈ, ਸਗੋਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ।