ਪੀਐੱਮ ਸ਼੍ਰੀ ਕੇਂਦਰੀ ਸਕੂਲ-1 ਕੇਂਦਰੀ ਸਕੂਲ ਸਥਾਪਨਾ ਦਿਵਸ ਮਨਾਇਆ

ਪੀਐੱਮ ਸ਼੍ਰੀ ਕੇਂਦਰੀ ਸਕੂਲ-1 ਕੇਂਦਰੀ ਸਕੂਲ ਸਥਾਪਨਾ ਦਿਵਸ ਮਨਾਇਆ

ਪਟਿਆਲਾ : ਪੀਐੱਮ ਸ਼੍ਰੀ ਕੇਂਦਰੀ ਸਕੂਲ ਨੰਬਰ-1 ਪਟਿਆਲਾ ਛਾਉਣੀ ਵਿਖੇ ਕੇਂਦਰੀ ਸੰਗਠਨ ਸਕੂਲ ਸਥਾਪਨਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਅਰੁਣ ਕੁਮਾਰ ਨੇ ਸਮਾਗਮ ਦੇ ਮੁੱਖ ਮਹਿਮਾਨ ਮੁਕੇਸ਼ ਸ਼ਰਮਾ ਡਿਪਟੀ ਸੁਪਰਡੈਂਟ ਟ੍ਰੇਨਿੰਗ ਜੇਲ੍ਹ ਸੈਂਟਰ ਪਟਿਆਲਾ ਦਾ ਸਵਾਗਤ ਕੀਤਾ। ਕੇਂਦਰੀ ਸਕੂਲ ਨੰਬਰ ਇੱਕ ਪਟਿਆਲਾ ਛਾਉਣੀ ਤੋਂ ਸੇਵਾਮੁਕਤ ਹੋਏ ਅਧਿਆਪਕ ਅਤੇ ਇਸ ਸਕੂਲ ਦੇ ਵਿਦਿਆਰਥੀ ਵੀ ਇਸ ਮੌਕੇ ’ਤੇ ਮਹਿਮਾਨ ਦੇ ਰੂਪ ਵਿੱਚ ਮੌਜੂਦ ਹਨ। ਮੁੱਖ ਮਹਿਮਾਨ ਦੁਆਰਾ ਦੀਪ ਪ੍ਰਜਵਲਿਤ ਕਰ ਕੇ ਪ੍ਰੋਗਰਾਮ ਦਾ ਸ਼ੁੱਭਆਰੰਭ ਕੀਤਾ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਦੁਆਰਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਹੋਰ ਮੌਜੂਦ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਰਾਜਸਥਾਨ ਦਾ ਕਾਲਬੇਲੀਆ ਡਾਂਸ, ਪੰਜਾਬ ਦਾ ਗਿੱਧਾ, ਯੋਗ ਅਤੇ ਇੱਥੇ ਪੜ੍ਹ ਰਹੇ ਵਿਦਿਆਰਥੀ ਦੁਆਰਾ ਅਨੁਭਵ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੇ ਵਿਕਾਸ ਵਿੱਚ ਕੇਂਦਰੀ ਸਕੂਲਾਂ ਨੂੰ ਮਹੱਤਵਪੂਰਨ ਮਹੱਤਵਪੂਰਨ ਦੱਸਿਆ।