ਅੰਮ੍ਰਿਤਸਰ ਏਅਰਪੋਰਟ 'ਤੇ ਇਕ ਵਿਅਕਤੀ ਦੇ ਬੈਗ 'ਚੋਂ ਜਿੰਦਾ ਕਾਰਤੂਸ ਮਿਲਿਆ
- ਪੰਜਾਬ
- 05 Dec,2024

ਅੰਮ੍ਰਿਤਸਰ : ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਇਕ ਵਿਅਕਤੀ ਦੇ ਬੈਗ 'ਚੋਂ ਜਿੰਦਾ ਕਾਰਤੂਸ ਮਿਲਿਆ ਹੈ। ਜਾਣਕਾਰੀ ਮਿਲੀ ਹੈ ਕਿ ਏਅਰਪੋਰਟ 'ਤੇ ਜਗਤਾਰ ਸਿੰਘ ਢਿੱਲੋਂ ਨਾਂ ਦੇ ਵਿਅਕਤੀ ਦੇ ਬੈਗ 'ਚੋਂ 12 ਜਿੰਦਾ ਕਾਰਤੂਸ ਮਿਲੇ ਹਨ। ਪੁਲਿਸ ਹੁਣ ਜਾਂਚ ਕਰੇਗੀ ਕਿ ਇਹ ਕਾਰਤੂਸ ਉਸ ਦੇ ਬੈਗ ਵਿਚ ਕਿਵੇਂ ਆਏ ਅਤੇ ਇਹ ਕਿਸ ਹਥਿਆਰ ਦੇ ਸਨ।
Posted By:

Leave a Reply