ਕਣਕ ਦੀ ਸੁੰਡੀ ਤੋਂ ਪਰੇਸ਼ਾਨ ਹੋ ਕਿਸਾਨ ਨੇ ਫ਼ਸਲ ਵਾਹ ਦੁਆਰਾ ਬੀਜੀ
- ਪੰਜਾਬ
- 19 Dec,2024

ਮਾਨਸਾ : ਕਣਕ ਦੀ ਫ਼ਸਲ ਨੂੰ ਲੱਗੀ ਸੁੰਡੀ ਬਾਅਦ ਭੈਣੀਬਾਘਾ ਦੇ ਕਿਸਾਨ ਵੱਲੋਂ ਆਪਣੀ ਫ਼ਸਲ ਵਾਹ ਕੇ ਦੁਆਰਾ ਬਿਜਾਈ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਪਏ ਘਾਟੇ ਦੇ ਕਾਰਨ ਕਿਸਾਨਾਂ ‘ਚ ਨਿਰਾਸ਼ਾ ਝਲਕ ਰਹੀ ਹੈ ਅਤੇ ਦੂਹਰੀ ਵਾਰ ਫ਼ਿਰ ਕਣਕ ਬੀਜਣ ਲਈ ਖਰਚਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਗੁਲਾਬੀ ਸੁੰਡੀ ਕਾਰਨ ਉਸ ਦੀ ਫ਼ਸਲ ਬਰਬਾਦ ਹੋ ਗਈ ਅਤੇ ਚਾਰ ਕਿੱਲ੍ਹੇ ਵਾਹ ਕੇ ਦੁਆਰਾ ਬੀਜੀ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਹ ਤਿੰਨ ਸਾਲਾਂ ਦੇ ਪਰਾਲੀ ਵਿਚ ਵਾਹ ਕੇ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਇਸ ਵਾਰ ਵੀ 46 ਕਿੱਲੇ ਕਣਕ ਦੀ ਬਿਜਾਈ ਕੀਤੀ ਸੀ। ਇਸ ਵਿੱਚੋਂ 10 ਕਿੱਲੇ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਤਾਂ ਡੀਏਪੀ ਮਸਾਂ ਮਿਲਿਆ ਅਤੇ ਹੁਣ ਫ਼ਿਰ ਦੁਆਰਾ ਮਹਿੰਗੇ ਭਾਅ ਦੀ ਖਾਦ ਬੀਜ ਤੇ ਬਿਜਾਈ ਦਾ ਖ਼ਰਚਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਜੇਕਰ ਨਿਰੀਖਣ ਕਰਨ ਆਉਂਦੇ ਹਨ ਤਾਂ ਉਹ ਵੀ ਖਾਨਾਪੂਰਤੀ ਹੀ ਹੁੰਦੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੀ ਸੁੰਡੀ ਨਾਲ ਬਰਬਾਦ ਹੋਈ ਕਣਕ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।
Posted By:

Leave a Reply