ਬਰਸੀ ਸਮਾਗਮ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕੀਤੀ ਚਰਚਾ

ਬਰਸੀ ਸਮਾਗਮ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕੀਤੀ ਚਰਚਾ

ਬਰਨਾਲਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ (ਪੰਡੋਰੀ ਗਰੁੱਪ) ਵੱਲੋਂ ਬਲਾਕ ਪ੍ਰਧਾਨ ਦਲਵਾਰ ਸਿੰਘ ਦੀ ਅਗਵਾਈ ਹੇਠ ਸੂਬਾ ਸਕੱਤਰ ਸਵ. ਕੁਲਵੰਤ ਰਾਏ ਪੰਡੋਰੀ ਦੀ ਤੀਜੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਡਾ. ਕੁਲਵੰਤ ਰਾਏ ਪੰਡੋਰੀ ਨੇ 1994 ’ਚ ਜਥੇਬੰਦੀ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਵੀ ਜਥੇਬੰਦੀ ਚੱਲ ਰਹੀ ਹੈ। ਕਿਉਂਕਿ ਸਰਕਾਰਾਂ ਤਾਂ ਜਥੇਬੰਦੀ ਨਾਲ ਵਾਰ-ਵਾਰ ਵਾਅਦੇ ਕਰ ਕੇ ਮੁਕਰ ਚੁੱਕੀਆਂ ਹਨ। ਇਸ ਮੌਕੇ ਬੀਐੱਮਸੀ ਹਸਪਤਾਲ ਬਰਨਾਲਾ ਤੇ ਗਲੋਬਲ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵੱਲੋਂ ਬਿਮਾਰੀਆਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਮੌੜ, ਸਕੱਤਰ ਰਣਜੀਤ ਸਿੰਘ ਸੋਹੀ, ਦਰਸ਼ਨ ਕੁਮਾਰ ਢਿੱਲਵਾਂ, ਸੁਦਾਗਰ ਸਿੰਘ ਭੋਤਨਾ, ਬਲਾਕ ਪ੍ਰਧਾਨ ਮੋਹਨ ਲਾਲ ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ, ਮਰਹੂਮ ਕੁਲਵੰਤ ਰਾਏ ਪੰਡੋਰੀ ਦੀ ਪਤਨੀ ਭੈਣ ਅੰਗੂਰੀ ਦੇਵੀ, ਮਾ ਅਜਮੇਰ ਸਿੰਘ ਕਾਲਸਾਂ, ਗੁਰਜੀਤ ਸਿੰਘ ਲਾਡੀ ਮੀਤ ਪ੍ਰਧਾਨ, ਸਰਪ੍ਰਸਤ ਡਾ ਅਮਰਜੀਤ ਸਿੰਘ ਕਾਲਸਾਂ ਅਤੇ ਚੇਅਰਮੈਨ ਕੇਸਰ ਖਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।