ਖਰੜ ‘ਚ ਪਿਸਤੌਲ ਦੀ ਨੋਕ ‘ਤੇ ਵੱਡੀ ਵਾਰਦਾਤ
- ਪੰਜਾਬ
- 20 Dec,2024

ਖਰੜ - ਖਰੜ (Kharar) ਦੇ ਨਿੱਝਰ ਚੌਕ ਨੇੜੇ ਕੁਝ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ‘ਤੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਦੱਸੇ ਅਜੇ ਰਿਹਾ ਹੈ ਕਿ ਅਣਪਛਾਤੇ ਨੌਜਵਾਨ ਗੱਡੀਆਂ ਵਿੱਚ ਆਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਵੀ ਸਨ। ਬੰਦੂਕ ਦੀ ਨੋਕ ‘ਤੇ ਉਨ੍ਹਾਂ ਨੇ ਇਕ ਨੌਜਵਾਨ ਗੁਰਪ੍ਰੀਤ ਨੂੰ ਉਸ ਦੀ ਕਾਰ ਸਮੇਤ ਅਗਵਾ ਕਰ ਲਿਆ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਗੁਰਪ੍ਰੀਤ ਨੂੰ ਪਿਸਤੌਲ ਦੀ ਨੋਕ ’ਤੇ ਜ਼ਬਰਦਸਤੀ ਕਾਰ ਵਿੱਚ ਲਿਜਾਂਦਾ ਦੇਖਿਆ ਜਾ ਸਕਦਾ ਹੈ।
ਵਾਇਰਲ ਸੀਸੀਟੀਵੀ ਫੁਟੇਜ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੁਰਪ੍ਰੀਤ ਦੇ ਕੰਨਪਟੀ ‘ਤੇ ਪਿਸਤੌਲ ਤਾਣਿਆ ਹੋਇਆ ਹੈ ਅਤੇ ਉਸ ਨੂੰ ਧਮਕੀਆਂ ਦੇ ਕੇ ਅਗਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੁਲਜ਼ਮ ਵਾਰ-ਵਾਰ ਗਗਨ ਨਾਂ ਦੇ ਵਿਅਕਤੀ ਦਾ ਆਪਸ ਵਿੱਚ ਜ਼ਿਕਰ ਕਰ ਰਹੇ ਸਨ, ਜਿਸ ਕਾਰਨ ਹੁਣ ਪੁਲੀਸ ਜਾਂਚ ਦਾ ਰੁਖ ਗਗਨ ਦੀ ਪਛਾਣ ਵੱਲ ਵਧ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Posted By:

Leave a Reply