ਪੀਵੀ ਸਿੰਧੂ ਵੇਦਦੀਨਗ ਜਲਦ ਵਿਆਹ ਬੰਧਨ ‘ਚ ਬੱਝਣ ਜਾ ਰਹੀ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ
- ਰਾਜਨੀਤੀ
- 03 Dec,2024

ਨਵੀ ਦਿੱਲੀ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਹ 22 ਦਸੰਬਰ ਨੂੰ ਉਦੈਪੁਰ ‘ਚ ਹੈਦਰਾਬਾਦ ‘ਚ ਰਹਿਣ ਵਾਲੇ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ। ਵੈਂਕਟ ਪੋਸੀਡੇਕਸ ਟੈਕਨਾਲੋਜੀਜ਼ ਦੇ ਕਾਰਜਕਾਰੀ ਨਿਰਦੇਸ਼ਕ ਹਨ। ਸਿੰਧੂ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਕਿਹਾ, ‘ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਵਿਆਹ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ‘ਚ ਹੋਵੇਗੀ। ਵਿਆਹ ਨਾਲ ਸਬੰਧਤ ਪ੍ਰੋਗਰਾਮ 20 ਦਸੰਬਰ ਤੋਂ ਸ਼ੁਰੂ ਹੋਣਗੇ।”
Posted By:

Leave a Reply