ਭਾਕਿਯੂ ਭਟੇੜੀ ਕਲਾਂ ਦੀ ਮੀਟਿੰਗ 'ਚ ਵਿਚਾਰਾਂ ਦੇ ਦੌਰਾਨ ਹੋਇਆ ਵਿਚਾਰ
- ਪੰਜਾਬ
- 17 Dec,2024

ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਮੀਟਿੰਗ ਹੋਈ, ਜਿਸ ’ਚ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਹਿੱਸਾ ਲੈਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਆਖਿਆ ਕਿ ਖਨੋਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸਰਕਾਰ ਅਣਗੋਲਿਆਂ ਕਰਨ ਦੀ ਗਲਤੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਆਗੂ ਦੀ ਜ਼ਿੰਦਗੀ ਬਹੁਤ ਕੀਮਤੀ ਹੈ, ਜਿਸ ਨੂੰ ਬਚਾਉਣ ਲਈ ਸਰਕਾਰ ਨੂੰ ਸਾਡੀਆਂ ਮੰਨੀਆਂ ਮੰਗਾਂ ਲਾਗੂ ਕਰ ਦੇਣੀਆਂ ਚਾਹੀਦੀਆ ਹਨ। ਇਸ ਮੌਕੇ ਰੋਲ ਰੋਕੋ ਅੰਦੋਲਨ ’ਚ ਹਿੱਸਾ ਲੈਣ ਲਈ ਵਿਊਂਤ ਬੰਦੀ ਬਣਾਈ ਗਈ ਅਤੇ ਆਖਿਆ ਗਿਆ ਕਿ 18 ਦਸੰਬਰ ਨੂੰ ਸਵੇਰੇ ਸਾਰੇ ਕਿਸਾਨ ਵੱਡੀ ਗਿਣਤੀ ਵਿੱਚ ਸਟੇਸ਼ਨਾਂ ਤੇ ਪਹੁੰਚ ਕੇ ਰੇਲਾਂ ਦੇ ਚੱਕਾ ਜਾਮ ਕਰਨ ਦੇ ਫੈਸਲੇ ਦਾ ਸਮਰਥਨ ਕਰਨ ਤਾ ਜੋਂ ਲੋਕਾਂ ਦੀ ਅਵਾਜ਼ ਦਿੱਲੀ ਦਰਬਾਰ ਤੱਕ ਪੁੱਜੇ ਅਤੇ ਸਾਰੇ ਕਿਸਾਨ ਮਜ਼ਦੂਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ’ਤੇ ਆਪਣੀਆਂ ਟਰੈਕਟਰ ਟਰਾਲੀਆਂ ਲੈਕੇ ਪਹੁੰਚਣ ਤਾਂ ਜੋ ਅੰਦੋਲਨ ਨੂੰ ਵੱਡਾ ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਵਿਵਾਦਤ ਤਿੰਨ ਖੇਤੀ ਕਨੂੰਨ ਦੁਬਾਰਾ ਟੇਡੇ ਤਰੀਕੇ ਨਾਲ ਸੂਬਿਆਂ ਦੀ ਸਹਿਮਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਲਈ ਸਾਰੀਆਂ ਕਿਸਾਨ ਜੱਥੇਬੰਦੀਆਂ ਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾ ਨੇ ਅੰਦੋਲਨ ਦਾ ਹਿੱਸਾ ਬਣਨ ਦੀ ਸਹਿਮਤੀ ਦਿੱਤੀ।
Posted By:

Leave a Reply