ਸ਼ਮਸ਼ਾਬਾਦ ਸਕੂਲ ਨੂੰ ਪੰਚਾਇਤ ਵੱਲੋਂ ਫਰਨੀਚਰ ਤੇ ਝੂਲੇ ਦਾਨ

ਸ਼ਮਸ਼ਾਬਾਦ ਸਕੂਲ ਨੂੰ ਪੰਚਾਇਤ ਵੱਲੋਂ ਫਰਨੀਚਰ ਤੇ ਝੂਲੇ ਦਾਨ

 ਫ਼ਾਜ਼ਿਲਕਾ : ਬਲਾਕ ਫਾਜ਼ਿਲਕਾ ਦੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ਾਬਾਦ ਨੂੰ ਵਿਦਿਆਰਥੀਆਂ ਅਤੇ ਸਕੂਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਿੰਡ ਦੀ ਪੰਚਾਇਤ ਵੱਲੋਂ ਹਮੇਸ਼ਾ ਵੱਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ।ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪੰਚਾਇਤ ਵੱਲੋਂ ਸਕੂਲ ਨੂੰ ਵਿਦਿਆਰਥੀਆਂ ਅਤੇ ਸਟਾਫ਼ ਲਈ ਫਰਨੀਚਰ ਅਤੇ ਪ੍ਰੀ ਪ੍ਰਾਇਮਰੀ ਦੇ ਨਿੱਕਿਆ ਲਈ ਝੂਲੇ ਅਤੇ ਹੋਰ ਲੋੜੀਂਦਾ ਸਮਾਨ ਦਾਨ ਦਿੱਤਾ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 2 ਪ੍ਰਮੋਦ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਭਾਗੀ ਗ੍ਰਾਂਟਾ ਦੇ ਨਾਲ ਨਾਲ ਸਕੂਲ ਸਟਾਫ ਦੀ ਮਿਹਨਤ,ਪੰਚਾਇਤਾਂ ਅਤੇ ਦਾਨੀ ਸੱਜਣਾਂ ਵੱਲੋਂ ਦਿੱਤੇ ਯੋਗਦਾਨ ਨੇ ਵੀ ਅਹਿਮ ਰੋਲ ਅਦਾ ਕਿੱਤਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਪੰਚਾਇਤਾਂ ਅਤੇ ਦਾਨੀ ਸੱਜਣਾਂ ਦਾ ਹਮੇਸ਼ਾ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸਕੂਲ ਮੁੱਖੀ ਵਿਕਰਮ ਠਕਰਾਲ ਨੇ ਕਿਹਾ ਕਿ ਸ਼ਮਸਾਬਾਦ ਦੀ ਨਵੀ ਚੁਣੀ ਪੰਚਾਇਤ ਵੱਲੋਂ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਆਪਣੀ ਪਹਿਲੀ ਫੇਰੀ ਤੇ ਹੀ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਇਹ ਨੇਕ ਕਾਰਜ ਸ਼ਲਾਘਾਯੋਗ ਹੈ।। ਉਹਨਾਂ ਕਿਹਾ ਕਿ ਇਸ ਸੌਗਾਤ ਨਾਲ ਨਿੱਕੇ ਬੱਚਿਆਂ ਨੂੰ ਸਹੂਲਤ ਮਿਲੇਗੀ ਅਤੇ ਉਹਨਾਂ ਦੀ ਪੜਾਈ ਨਿਰਵਿਘਨ ਜਾਰੀ ਰਹੇਗੀ। ਇਸ ਮੌਕੇ ਤੇ ਪਿੰਡ ਦੀ ਸਰਪੰਚ ਸੁਮਿਤਰਾ ਬਾਈ ਨੇ ਕਿਹਾ ਕਿ ਉਹ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡਣਗੇ। ਉਹ ਸਕੂਲ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ।ਇਸ ਮੌਕੇ ਤੇ ਸਰਪੰਚ ਸੁਮਿਤਰਾ ਬਾਈ,ਪੰਚ ਦਰਸ਼ਨ ਸਿੰਘ, ਪੰਚ ਚੰਨ ਸਿੰਘ,ਪੰਚ ਬਲਵਿੰਦਰ ਸਿੰਘ, ਪੰਚ ਜੋਗਿੰਦਰੋ ਬਾਈ,ਪੰਚ ਸਰੋਜ ਰਾਣੀ, ਸਕੂਲ ਮੁੱਖੀ ਵਿਕਰਮ ਠਕਰਾਲ, ਮੈਡਮ ਰਜਨੀ, ਅਧਿਆਪਕ ਮੋਹਨ ਲਾਲ ,ਅਧਿਆਪਕ ਵਿਨੋਦ ਕੁਮਾਰ,ਮੈਡਮ ਮਾਇਆ ਬਾਈ, ਆਂਗਣਵਾੜੀ ਵਰਕਰ ਹਰਪ੍ਰੀਤ ਕੌਰ ਵਿਦਿਆਰਥੀਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।