ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਆਯੋਜਿਤ

ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਆਯੋਜਿਤ
ਸੰਗਰੂਰ : ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ  ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਲ ਕਵੀ ਦਰਬਾਰ ਕਰਵਾਇਆ ਗਿਆ। ਰਾਜਵਿੰਦਰ ਸਿੰਘ ਲੱਕੀ ਮੁੱਖ ਸੇਵਾਦਾਰ ਸੁਸਾਇਟੀ, ਜਸਵਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਵਿੱਚ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਨਰਸਰੀ ਤੋਂ ਤੀਸਰੀ ਮਿੰਨੀ ਗਰੁੱਪ, ਚੌਥੀ ਤੋਂ ਸੱਤਵੀਂ ਜੂਨੀਅਰ ਅਤੇ ਅੱਠਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੀਨੀਅਰ ਗਰੁੱਪ ਵਿੱਚ ਵੰਡ ਕੇ ਮੁਕਾਬਲਿਆਂ ਦੇ ਰੂਪ ਵਿੱਚ ਬਾਲ ਕਵੀ ਦਰਬਾਰ ਹੋਇਆ। ਇਹਨਾਂ ਮੁਕਾਬਲਿਆਂ ਲਈ ਜੱਜ ਸਾਹਿਬਾਨ ਵੱਜੋਂ ਸੇਵਾ ਡਾ: ਹਰਮਿੰਦਰ ਸਿੰਘ ਮੱਖਣ ਲੌਂਗੋਵਾਲ, ਸੁਰਿੰਦਰ ਪਾਲ ਕੌਰ ਰਸੀਆ ਧਨੌਲਾ ਅਤੇ ਇੰਦਰਜੀਤ ਸਿੰਘ ਸੰਗਰੂਰ ਨੇ ਨਿਭਾਈ ਜਦੋਂ ਕਿ ਦਲਵੀਰ ਸਿੰਘ ਬਾਬਾ ਅਤੇ ਗੁਰਲੀਨ ਕੌਰ ਨੇ ਸਮਾਂ ਵਾਚਕ ਦੀ ਸੇਵਾ ਨਿਭਾਈ। ਚਰਨਜੀਤ ਪਾਲ ਸਿੰਘ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਵਾਗਤੀ ਸ਼ਬਦ ਕਹੇ ਅਤੇ ਜੱਜ ਸਾਹਿਬਾਨ ਬਾਰੇ ਜਾਣ ਪਛਾਣ ਕਰਵਾ ਕੇ ਕਵਿਤਾ  ਰਾਹੀਂ ਸਮਾਗਮ ਦਾ ਆਰੰਭ ਕੀਤਾ। ਕਵੀ ਦਰਬਾਰ ਵਿੱਚ ਮਿੰਨੀ ਗਰੁੱਪ ਦੇ ਨੰਨੇ ਮੁੰਨਿਆਂ ਨੇ ਆਪਣੀਆਂ ਅਦਾਵਾਂ ਤੇ ਪੇਸ਼ਕਾਰੀਆਂ ਨਾਲ ਸੰਗਤਾਂ ਦਾ ਮਨ ਮੋਹ ਲਿਆ। ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਬਾਲ ਕਵੀਆਂ ਨੇ ਸੰਗਰੂਰ ਸ਼ਹਿਰ ਦੇ ਮਰਹੂਮ ਸ਼ਾਇਰ ਰਾਜਿੰਦਰ ਸਿੰਘ ਜੋਸ਼ ਤੇ ਡਾ: ਚਰਨਜੀਤ ਸਿੰਘ ਉਡਾਰੀ ਦੇ ਨਾਲ ਡਾ ਹਰੀ ਸਿੰਘ ਜਾਚਕ,ਕਰਮਜੀਤ ਸਿੰਘ ਨੂਰ, ਚਰਨ ਸਿੰਘ ਸਫ਼ਰੀ ਆਦਿ ਪੰਥਕ ਕਵੀਆਂ ਤੋਂ ਇਲਾਵਾ  ਸੰਗਰੂਰ ਦੇ ਹੀ ਨੌਜਵਾਨ ਕਵੀ ਤੇ ਲਿਖਾਰੀ ਗਗਨਦੀਪ ਸਿੰਘ ਗੱਗੀ ਦੀਆਂ ਰਚਨਾਵਾਂ ਦੀ ਖੂਬਸੂਰਤੀ ਨਾਲ ਪੇਸ਼ਕਾਰੀ ਕਰਦਿਆਂ ਸੰਗਤਾਂ ਪਾਸੋਂ ਜੈਕਾਰਿਆਂ ਦੀ ਗੂੰਜ ਵਿੱਚ ਹੌਂਸਲਾ ਅਫਜ਼ਾਈ ਪ੍ਰਾਪਤ ਕੀਤੀ। ਇਹ ਜ਼ਿਕਰਯੋਗ ਹੈ ਕਿ ਇਸ ਬਾਲ ਕਵੀ ਦਰਬਾਰ ਵਿੱਚ ਸੰਗਰੂਰ ਸ਼ਹਿਰ ਤੇ ਇਲਾਕੇ ਦੇ ਵੱਖ ਵੱਖ ਸਕੂਲਾਂ ਤੋਂ ਇਲਾਵਾ ਆਸਟ੍ਰੇਲੀਆ, ਯੂ ਐਸ ਏ, ਕੈਨੇਡਾ, ਯੂ.ਕੇ ਦੇਸ਼ ਵਿੱਚ ਰਹਿ ਰਹੇ ਬੱਚਿਆਂ ਨੇ ਵੀ ਇਸ ਮੌਕੇ ਸ਼ਮੂਲੀਅਤ ਕਰਕੇ ਇਸ ਨੂੰ ਅੰਤਰਰਾਸ਼ਟਰੀ ਬਾਲ ਕਵੀ ਦਰਬਾਰ ਬਣਾ ਦਿੱਤਾ। *ਇਸ ਕਵੀ ਦਰਬਾਰ ਵਿੱਚ ਯੂ. ਐਸ. ਏ .ਤੋਂ ਦਾਦਕੇ ਆਈ ਪਹਿਲੀ ਕਲਾਸ ਦੀ ਵਿਦਿਆਰਥਣ ਹੈਜ਼ਲੀਨ ਕੌਰ ਨੇ ਆਪਣੀ ਬਾ ਕਮਾਲ ਪੇਸ਼ਕਾਰੀ ਨਾਲ ਸਰਵੋਤਮ ਕਵੀ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ ਪਹਿਲੀ ਵਾਰ ਮਿੰਨੀ ਗਰੁੱਪ ਦੇ ਬੱਚੇ ਵੱਲੋਂ ਸਰਵੋਤਮ ਕਵੀ ਦਾ ਖਿਤਾਬ ਹਾਸਲ ਕਰਨ ਦਾ ਰਿਕਾਰਡ ਵੀ ਬਣਾਇਆ।*। ਵੱਖ ਵੱਖ ਗਰੁੱਪਾਂ ਦੇ ਜੇਤੂਆਂ ਨੂੰ ਸੁਸਾਇਟੀ ਵੱਲੋਂ ਜਿਥੇ ਸਵਰਗੀ ਮਾਸਟਰ ਗੁਰਚਰਨ ਸਿੰਘ ਦੀ ਯਾਦ ਵਿੱਚ ਟਰਾਫੀਆਂ ਦੇਣ ਦੀ ਸੇਵਾ ਪੋਤਰੇ ਪਰਮਜੋਤ ਸਿੰਘ ਸਪੁੱਤਰ ਸ੍ ਚਰਨਜੀਤ ਪਾਲ ਸਿੰਘ ਵੱਲੋਂ ਕੀਤੀ ਗਈ ਉਥੇ ਗੁਰਿੰਦਰ ਸਿੰਘ ਗੁਜਰਾਲ , ਮਾਸਟਰ ਪੀ੍ਤਮ ਸਿੰਘ  ਅਤੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਇਨਾਮ ਦਿੱਤੇ ਗਏ। ਸਮੇਂ ਦੀ ਪਾਬੰਦੀ ਲਈ ਆਨੰਤਵੀਰ ਸਿੰਘ ਬੱਚੇ ਨੂੰ ਵਿਸ਼ੇਸ਼ ਇਨਾਮ ਦਿੱਤਾ ਗਿਆ। ਸੁਸਾਇਟੀ ਵੱਲੋਂ ਸਰਵੋਤਮ ਕਵੀ ਹੈਜ਼ਲੀਨ  ਕੌਰ ਨੂੰ ਦਿੱਤੇ ਵਿਸ਼ੇਸ਼ ਇਨਾਮ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਆਪਣੇ  ਸਤਿਕਾਰ ਯੋਗ ਪਿਤਾ ਦੀ ਯਾਦ ਵਿੱਚ ਸੁਰਿੰਦਰ ਸਿੰਘ ਗੁਜਰਾਲ(ਸੁਰਿੰਦਰ ਦੀ ਹੱਟੀ ਵਾਲੇ) ਯਾਦਗਾਰੀ ਚਲੰਤ ਟਰਾਫੀ ਵੀ ਪ੍ਦਾਨ ਕੀਤੀ ਉਨ੍ਹਾਂ ਦੇ ਨਾਲ ਹੈਜ਼ਲੀਨ ਕੌਰ ਦੇ ਦਾਦਾ ਨਰਿੰਦਰ ਪਾਲ ਸਿੰਘ ਸਾਹਨੀ , ਪ੍ਰਿਤਪਾਲ ਕੌਰ ਦਾਦੀ ਨਾਲ ਪਿਤਾ ਜਸਮੀਤ ਸਿੰਘ, ਮਾਤਾ ਨਵਰੀਤੀ ਕੌਰ ਅਤੇ ਨਵਨੀਤ ਕੌਰ, ਸੰਦੀਪ ਸਿੰਘ ਰਿਸ਼ਤੇਦਾਰ ਸਮੇਤ ਸੁਸਾਇਟੀ ਸੇਵਕ ਸਮੇਤ  ਮਾਤਾ ਸਵਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਰਾਜਵੰਤ ਕੌਰ, ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਰੇਖਾ ਰਾਣੀ, ਕਿਰਨ ਦੂਆ ਆਦਿ ਅਤੇ ਜੱਜ ਸਾਹਿਬਾਨ ਵੀ ਹਾਜ਼ਰ ਸਨ।ਵੱਖ ਵੱਖ ਗਰੁੱਪਾਂ ਦੇ ਜੇਤੂਆਂ ਨੂੰ ਇਨਾਮ ਦੇਣ , ਜੱਜ ਸਾਹਿਬਾਨ, ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ, ਰਾਜਵਿੰਦਰ ਸਿੰਘ ਲੱਕੀ, ਪ੍ਰੀਤਮ ਸਿੰਘ, ਚਰਨਜੀਤ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਹਰਦੀਪ ਸਿੰਘ ਸਾਹਨੀ,, ਹਰਵਿੰਦਰ ਸਿੰਘ ਬਿੱਟੂ, ਜਗਜੋਤ ਸਿੰਘ ਮੁੰਬਈ, ਰਾਜਿੰਦਰ ਪਾਲ ਸਿੰਘ, ਹਰਿੰਦਰ ਵੀਰ ਸਿੰਘ, ਮਨਪ੍ਰੀਤ ਸਿੰਘ ਪਿ੍ੰਸ ਆਸਟ੍ਰੇਲੀਆ, ਸਮਰਪੀ੍ਤ ਸਿੰਘ, ਮਨਿੰਦਰ ਪਾਲ ਸਿੰਘ, ਗੁਰਮੀਤ ਸਿੰਘ ਸਾਹਨੀ, ਗੁਰਵਿੰਦਰ ਸਿੰਘ ਸਰਨਾ,ਪਰਮਿੰਦਰ ਸਿੰਘ ਸੋਬਤੀ, ਗੁਰਜੰਟ ਸਿੰਘ , ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਆਦਿ ਨੇ ਨਿਭਾਈ। ਇਸ ਸਮਾਗਮ ਦੌਰਾਨ ਬੱਚਿਆਂ ਤੋਂ ਸਿੱਖ ਇਤਿਹਾਸ ਸਬੰਧੀ ਸਵਾਲ ਵੀ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚੇ ਨੂੰ ਮੌਕੇ ਤੇ ਹੀ ਇਨਾਮ ਦਿੱਤੇ ਗਏ। ਇਸ ਮੌਕੇ ਤੇ ਪ੍ਰਸਿੱਧ ਸਾਹਿਤਕਾਰ ਅਤੇ ਲਿਖਾਰੀ ਸੇਵਾ ਮੁਕਤ ਪ੍ਰਿੰਸੀਪਲ ਡਾ ਇਕਬਾਲ ਸਿੰਘ ਸਕਰੌਦੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸੁਸਾਇਟੀ ਵੱਲੋਂ ਬਾਲ ਫੁਲਵਾੜੀ ਵਿੱਚ ਕਾਵਿ ਕਲਾਵਾਂ ਪ੍ਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ। ਪ੍ਰਸਿੱਧ ਕਵੀ ਗੁਰਜਿੰਦਰ ਸਿੰਘ ਰਸੀਆ ਧਨੌਲਾ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿੱਚ ਆਪਣੀ ਰਚਨਾ ਗਾ ਕੇ ਹਾਜ਼ਰੀ ਲਗਵਾਈ। ਡਾ: ਹਰਮਿੰਦਰ ਸਿੰਘ ਮੱਖਣ ਨੇ ਵੀ ਸੁਸਾਇਟੀ ਦੇ ਉਪਰਾਲੇ ਨੂੰ ਸਲਾਹਿਆ ਅਤੇ ਕਵਿਤਾ ਪੇਸ਼ ਕਰਨ ਲਈ ਵੱਖ ਵੱਖ ਪੱਖ ਅਤੇ ਨੁਕਤੇ ਨਿਗਾਹ ਬਾਰੇ ਬੱਚਿਆਂ ਨੂੰ ਸੇਧ ਤੇ ਅਗਵਾਈ ਦਿੰਦੀ। ਨਰਿੰਦਰ ਪਾਲ ਸਿੰਘ ਸਾਹਨੀ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕ ਇੰਚਾਰਜਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲਗਾਤਾਰ 20 ਸਾਲਾਂ ਤੋਂ ਇਹ ਬਾਲ ਕਵੀ ਦਰਬਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਆਯੋਜਿਤ ਕੀਤਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਮੁੱਚੇ ਤੌਰ ਤੇ ਨਤੀਜਿਆਂ ਅਨੁਸਾਰ ਮਿੰਨੀ ਗਰੁੱਪ ਵਿੱਚੋਂ ਹੈਜ਼ਲੀਨ ਕੌਰ ਯੂ ਐਸ ਏ, ਰਿਹਾਨਪੀ੍ਤ ਸਿੰਘ ਜੀ ਜੀ ਐਸ ਸਕੂਲ ਸੰਗਰੂਰ ਅਤੇ ਆਦਿਆ ਵਾਲੀਆ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂ ਕਿ ਕੌਸ਼ਿਕ ਸੱਚਦੇਵਾ ਅਤੇ ਮਨਕੀਰਤ ਕੌਰ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ। ਜੂਨੀਅਰ ਗਰੁੱਪ ਵਿੱਚੋਂ ਬਿਸਮਨਪੀ੍ਤ ਕੌਰ, ਸਹਿਜਮੀਤ ਕੌਰ ਅਤੇ ਅਰਾਧਿਆ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂ ਕਿ ਜੈ ਕਿਸ਼ਨ ਅਤੇ ਅੰਤਰਪ੍ਰੀਤ ਸਿੰਘ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ। ਸੀਨੀਅਰ ਗਰੁੱਪ ਵਿੱਚੋਂ ਗੁਰਜੋਤ ਸਿੰਘ ਭਰੂਰ, ਹਰਮਨਪ੍ਰੀਤ ਕੌਰ ਅਕਾਲ ਅਕੈਡਮੀ ਬੇਨੜਾ ਅਤੇ ਪ੍ਭਲੀਨ ਸਿੰਘ ਦਿੱਲੀ ਪਬਲਿਕ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂ ਕਿ ਗੁਰ ਆਸੀਸ ਕੌਰ ਬਚਪਨ ਇੰਗਲਿਸ਼ ਸਕੂਲ ਸੰਗਰੂਰ ਅਤੇ ਮਹਿਕਪ੍ਰੀਤ ਕੌਰ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ।