ਖ਼ਾਲਸਾ ਕਾਲਜ ’ਚ 10ਵੀਂ ਐਥਲੈਟਿਕਸ ਮੀਟ ਕਰਵਾਈ

ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਤੇ ਆਨਰੇਰੀ ਸਕੱਤਰ ਖਾਲਸਾ ਕਾਲਜ ਭਗਤਾ ਭਾਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ 10ਵੀਂ ਸਾਲਾਨਾ ਐਥਲੈਟਿਕਸ ਮੀਟ ਕਾਲਜ ਦੇ ਖੇਡ ਸਟੇਡੀਅਮ ਵਿਚ ਕਰਵਾਈ ਗਈ, ਜਿਸ ਦਾ ਆਗਾਜ਼ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ ਗਿਆ।

 ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਕਾਲਜ ਨੇ ਬਹੁਤ ਹੀ ਸੀਮਿਤ ਸਮੇਂ ਵਿਚ ਅਕਾਦਮਿਕ ਖੇਤਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜ਼ਿੰਦਗੀ ਵਿਚ ਖੇਡਾਂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਮਲੂਕਾ ਨੇ ਖਿਡਾਰੀਆਂ ਦੇ ਖਾਣੇ ਲਈ 5000 ਰੁਪਏ ਦੇਣ ਦਾ ਐਲਾਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸ਼ੁਸਮਾ ਰਾਣੀ ਨੇ ਦੱਸਿਆ ਕਿ ਇਸ ਸਮੇਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, ਡਿਸਕਸ ਥਰੋ, ਜੈਵਲਿਨ ਥਰੋ, ਗੋਲਾ ਸੁੱਟਣ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ। 

ਜਿਸ ਦੇ ਰਿਜਲਟ ਵਿਚ 100 ਮੀਟਰ ਲੜਕਿਆਂ ਵਿਚ ਪਹਿਲਾਂ ਸਥਾਨ ਜਸ਼ਨਦੀਪ ਸਿੰਘ, ਦੂਜਾ ਸਥਾਨ ਸਹਿਜ ਪ੍ਰੀਤ ਸਿੰਘ ਅਤੇ ਤੀਜਾ ਸਥਾਨ ਅਰਸ਼ਦੀਪ ਸਿੰਘ ਨੇ ਹਾਸਲ ਕੀਤਾ। 100 ਮੀਟਰ ਲੜਕੀਆਂ ’ਚੋਂ ਪਹਿਲਾਂ ਸਥਾਨ ਸੁਮਨਦੀਪ ਕੌਰ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਅਤੇ ਤੀਜਾ ਸਥਾਨ ਸਿਮਰ ਕੌਰ ਨੇ ਹਾਸਲ ਕੀਤਾ। 200 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਗਗਨਦੀਪ ਸਿੰਘ, ਦੂਜਾ ਸਥਾਨ ਲਵਜੋਤ ਸਿੰਘ ਅਤੇ ਤੀਜਾ ਸਥਾਨ ਜਗਤਾਰ ਸਿੰਘ ਨੇ ਪ੍ਰਾਪਤ ਕੀਤ। 200 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਲਛਮੀ ਕੌਰ ਅਤੇ ਤੀਜਾ ਸਥਾਨ ਸਿਮਰ ਕੌਰ ਨੇ ਪ੍ਰਾਪਤ ਕੀਤਾ।

 400 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਅਨਮੋਲਦੀਪ ਸਿੰਘ, ਦੂਜਾ ਸਥਾਨ ਗਗਨਦੀਪ ਸਿੰਘ ਅਤੇ ਤੀਜਾ ਸਥਾਨ ਲਵਜੋਤ ਸਿੰਘ ਨੇ ਪ੍ਰਾਪਤ ਕੀਤਾ। 400 ਮੀਟਰ ਲੜਕੀਆਂ ਵਿੱਚੋਂ ਪਹਿਲਾਂ ਸਥਾਨ ਪੂਜਾ, ਦੂਜਾ ਸਥਾਨ ਲਛਮੀ ਕੌਰ ਅਤੇ ਤੀਜਾ ਸਥਾਨ ਸੁਮਨਦੀਪ ਕੌਰ ਨੇ ਪ੍ਰਾਪਤ ਕੀਤਾ। 800 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਅਨਮੋਲਦੀਪ ਸਿੰਘ, ਦੂਜਾ ਸਥਾਨ ਸ਼ਿਵਜੋਤ ਸਿੰਘ ਅਤੇ ਤੀਜਾ ਸਥਾਨ ਲਵਜੋਤ ਸਿੰਘ ਨੇ ਹਾਸਿਲ ਕੀਤਾ। 800 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਕਮਲਪ੍ਰੀਤ ਕੌਰ ਅਤੇ ਤੀਜਾ ਸਥਾਨ ਕਿਰਨਾ ਕੌਰ ਨੇ ਹਾਸਲ ਕੀਤਾ। 

1500 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਅਨਮੋਲਦੀਪ ਸਿੰਘ, ਦੂਜਾ ਸਥਾਨ ਗਗਨਦੀਪ ਸਿੰਘ ਅਤੇ ਤੀਜਾ ਸਥਾਨ ਮਨਜੋਤ ਸਿੰਘ ਨੇ ਹਾਸਿਲ ਕੀਤਾ। ਗੋਲਾ ਸੁੱਟਣਾ ਲੜਕਿਆਂ ਵਿੱਚੋਂ ਪਹਿਲਾ ਸਥਾਨ ਅੰਮ੍ਰਿਤਪਾਲ ਸਿੰਘ, ਦੂਜਾ ਸਥਾਨ ਸੁਪਨਦੀਪ ਸਿੰਘ ਅਤੇ ਤੀਜਾ ਸਥਾਨ ਦੁਨੀ ਚੰਦ ਨੇ ਹਾਸਿਲ ਕੀਤਾ। ਗੋਲਾ ਸੁੱਟਣਾ ਲੜਕੀਆਂ ਵਿੱਚੋਂ ਪਹਿਲਾ ਸਥਾਨ ਸੁਖਦੀਪ ਕੌਰ, ਦੂਜਾ ਸਥਾਨ ਪ੍ਰੀਤੀ ਕੌਰ ਅਤੇ ਤੀਜਾ ਸਥਾਨ ਅਮਰਪਾਲ ਕੌਰ ਨੇ ਹਾਸਲ ਕੀਤਾ।