ਬੰਗਾ - ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸੇਠ ਟੋਡਰ ਮਲ ਜੀ ਦੀ ਯਾਦ ਵਿਚ ਗੁਰਦੁਆਰਾ ਸਿੰਘ ਸਭਾ ਹਿਉਂ ਵਿਖੇ ਸ਼ਹੀਦੀ ਸਮਾਗਮ ਹੋਇਆ। ਸ੍ਰੀ ਅਖੰਡ ਪਾਠ ਦੇ ਉਪਰੰਤ ਦੀਵਾਨ ਸਜਾਏ ਗਏ। ਭਾਈ ਸੰਦੀਪ ਸਿੰਘ, ਭਾਈ ਮਲਕੀਤ ਸਿੰਘ ਤੇ ਭਾਈ ਸੁਖਦੇਵ ਸਿੰਘ ਬੰਗਾ ਦੇ ਜਥਿਆਂ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਅਤੇ ਸੰਗਤ ਨੂੰ ਗੁਰਇਤਿਹਾਸ ਸਰਵਣ ਕਰਾਇਆ। ਹਰਮਨ ਸਿੰਘ ਸੋਢੀ ਅਤੇ ਗੁਰਪ੍ਰੀਤ ਕੌਰ ਨੇ ਸ਼ਬਦ ਗਾਏ। ਜਥੇਦਾਰ ਤਰਲੋਕ ਸਿੰਘ ਫਲੋਰਾ ਨੇ ਜੱਥਿਆਂ ਤੇ ਸੰਗਤ ਦਾ ਧੰਨਵਾਦ ਕੀਤਾ। ਗੁਰੂ ਦੇ ਲੰਗਰ ਤੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਇੰਦਰਜੀਤ ਸਿੰਘ, ਮੋਹਨ ਸਿੰਘ, ਗੁਰਜੀਤ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ, ਪਿਆਰਾ ਰਾਮ ਸਰਪੰਚ, ਮਨਜੀਤ ਸਿੰਘ ਠੇਕੇਦਾਰ, ਮੇਹਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਹਰਜਪ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ ਪੱਖੀ, ਜਗਦੇਵ ਸਿੰਘ, ਸੋਹਣ ਸਿੰਘ ਸੈਕਟਰੀ, ਗੁਰਦਿਆਲ ਰਾਮ, ਗੁਰਬਖਸ਼ ਰਾਮ, ਮਹਾਚੰਧ, ਸੋਨੀ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਖਾਲਸਾ, ਦਲਜੀਤ ਸਿੰਘ, ਬਹਾਦਰ ਸਿੰਘ ਰਾਣਾ, ਕੁਲਜਿੰਦਰ ਸਿੰਘ ਸਾਬੀ, ਜੈਦੀਪ ਸਿੰਘ ਫਲੋਰਾ ਹਾਜ਼ਰ ਸਨ।
Leave a Reply