ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਦੀ ਐਥਲੈਟਿਕਸ ਮੀਟ ਰਹੀ ਸ਼ਾਨਦਾਰ
- ਪੰਜਾਬ
- 13 Feb,2025

ਬਠਿੰਡਾ : ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਵਿਖੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਵਿਕਸਿਤ ਕਰਨ ਲਈ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੇਰਾ ਲੰਗ ਸਰਦਾਰਗੜ੍ਹ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਬਾਬਾ ਕੁੰਭ ਦਾਸ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈ. ਸਿੱ), ਬਠਿੰਡਾ ਸਰਦਾਰ ਸਿਕੰਦਰ ਸਿੰਘ ਬਰਾੜ , ਮਨਮੋਹਨ ਕਮਾਵਤ ਐਸੋਸੀਏਟ ਮੈਨੇਜਰ, ਅਡਾਨੀ ਫਾਊਂਡੇਸ਼ਨ, ਸੋਲਰ ਪਾਵਰ ਪਲਾਂਟ ਸਰਦਾਰਗੜ੍ਹ ਅਤੇ ਸਰੀਸ਼ ਪਟੇਲ ਹੈਡ ਸੀਐੱਸਆਰ. ਅਡਾਨੀ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੇ ਇਲਾਵਾ ਸਰਪੰਚ ਸਰਦਾਰ ਗਿਆਨ ਸਿੰਘ, ਸਰਦਾਰ ਬਲਵਿੰਦਰ ਸਿੰਘ ਗਿੱਲ ਝੋਰੜ, ਸਰਦਾਰ ਜਗਵਿੰਦਰ ਸਿੰਘ ਮਹਿਤਾ,ਸਰਦਾਰ ਹਰਪ੍ਰੀਤ ਸਿੰਘ (ਕੋਚ ਖੇਡ ਵਿਭਾਗ ਬਠਿੰਡਾ), ਸਕੂਲ ਦੇ ਸਾਬਕਾ ਅਧਿਆਪਕ , ਸੇਵਾਵਾਂ ਦੇ ਚੁੱਕੇ ਅਧਿਆਪਕ, ਗ੍ਰਾਮ ਪੰਚਾਇਤ ਸਰਦਾਰਗੜ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ,ਸਕੂਲ ਐਸ.ਐਮ.ਸੀ ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ। ਇਸ ਦੌਰਾਨ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿਸ ਦੌਰਾਨ ਜਮਾਤ ਅੱਠਵੀਂ ਦੇ ਵਿਦਿਆਰਥੀ ਪ੍ਰਮੇਸ਼ਦੀਪ ਸਿੰਘ ਜੋ ਕਿ ਵਾਲੀਬਾਲ ਅੰਡਰ-14 ਵਿੱਚ ਨੈਸ਼ਨਲ ਖੇਡਿਆ ਹੈ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਦਿਅਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਰਦਾਰ ਬਲਵਿੰਦਰ ਸਿੰਘ ਗਿੱਲ ਵੱਲੋਂ ਆਪਣੀ ਮਾਤਾ ਜੰਗੀਰ ਕੌਰ ਸਿੱਧੂ ਦੀ ਰੂਹਾਨੀ ਯਾਦ ਵਿੱਚ ਸਨਮਾਨ ਕੀਤਾ ਗਿਆ। ਅੰਤ ਵਿਚ ਸਕੂਲ ਮੁਖੀ ਹਰਮੀਤ ਕੌਰ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਐਥਲੈਟਿਕ ਮੀਟ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਸਰਦਾਰ ਮਨਦੀਪ ਸਿੰਘ ਪੀਟੀਆਈ. ਅਧਿਆਪਕ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Posted By:

Leave a Reply