ਫਾਜ਼ਿਲਕਾ : ਫ਼ਾਜ਼ਿਲਕਾ ਅੰਦਰ ਰੰਗ-ਏ-ਤਸੱਵੂਫ਼ ਤਹਿਤ ਸੁਰ ਆਂਗਨ ਅਕੈਡਮੀ,ਜਿਸ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਥਾਪਤ ਤੇ ਉੱਭਰਦੇ ਗਾਇਕਾਂ ਵੱਲੋਂ ਗਾਇਕੀ ਦਾ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤੀ ਜਗਾਉਣ ਨਾਲ ਕੀਤੀ ਗਈ। ਇਸ ਮੌਕੇ ਸਰੂਪ ਸਿੰਘ ਘਈ ਨੇ ਜੀ ਆਇਆਂ ਨੂੰ ਕਿਹਾ ਅਤੇ ਗੁਰਮੀਤ ਸਿੰਘ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਬਦ ਗਾਇਨ ਕੀਤਾ। ਪ੍ਰੋਗਰਾਮ ਦੇ ਮੁਖ ਮਹਿਮਾਨ ਦੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਾਵਸਨਸੁਖਾ ਸਵਨਾ ਵੱਲੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਅਸ਼ਵਨੀ ਆਹੁਜਾ ਅਤੇ ਗੁਰਮੀਤ ਸਿੰਘ ਪ੍ਰਿੰਸੀਪਲ, ਸੁਨੀਲ ਸਚਦੇਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਲਲਿਤਾ ਸਚਦੇਵਾ, ਪੂਜਾ ਲੁਥਰਾ ਸਚਦੇਵਾ , ਪਰਮਜੀਤ ਸਿੰਘ ਵੈਰਡ,ਸਤਿੰਦਰ ਜੀਤ, ਡਾ. ਨਵਦੀਪ ਜਸੂਜਾ ਸਨ। ਇਸ ਮੌਕੇ ਤੇ ਸੰਗੀਤਕਾਰ ਮਨਜਿੰਦਰ ਤਨੇਜਾ ਅਤੇ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਅਵਿਕਾ,ਦ੍ਰਿਸ਼ਟੀ, ਕੋਮਲ, ਅਭਿਨੰਦਨ, ਹਾਰਦਿਕ ਅਰੋੜਾ, ਕੇਸ਼ਵ, ਗੋਪਾਲ, ਹੇਜ਼ਲ, ਅਨੁਸ਼ਕਾ ਕੱਕੜ, ਮਨਿਕ, ਗੌਰਵ ਫ਼ਾਜ਼ਿਲਕਾ,ਅਨਰੁੱਧ ਸ਼ਰਮਾ, ਆਰੀਅਨ ਭਗਤ, ਮਹਿਕ ਸ਼ਰਮਾ, ਦਿਲਪ੍ਰੀਤ ਕੌਰ, ਆਸਥਾ ਗਿਲਹੋਤਰਾ, ਖੁਸ਼ੀ ਰਾਜਪੂਤ, ਸੌਰਵ ਬੱਬਰ, ਗੁਰਪ੍ਰੀਤ ਸੰਧੂ, ਅਮਨ, ਗੋਪਾਲ, ਜਸਵੰਤ ਜਸੀ, ਜਸਵਿੰਦਰ ਜੰਸੀ,ਅਨਮੋਲ, ਸੁਖਪਾਲ ਸਿੰਘ, ਗੋਪਾਲ, ਰੂਪਨੰਦਨ ਸ਼ਰਮਾ, ਰਮਨ ਝਾਂਬ, ਗੁਰਮੀਤ ਸਿੰਘ ਜਸਲ ਆਦਿ ਨੇ ਪੇਸ਼ਕਾਰੀਆਂ ਕੀਤੀਆਂ। ।ਅੰਮ੍ਰਿਤ ਸਚਦੇਵਾ, ਡਾ. ਰਾਜੇਸ਼ ਮੋਹਨ,ਵਿਕਾਸ ਬਤਰਾ ਦੇ ਨਿਰਦੇਸ਼ਨ ਵਿੱਚ ਸਮਾਗ਼ਮ ਸਫ਼ਲਤਾ ਨਾਲ ਪੇਸ਼ ਹੋਇਆ।ਇਸ ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਚ ਦਾ ਸੰਚਾਲਨ ਨੀਤੂ ਸ਼ਾਇਰਾ,ਮੀਨਾ ਮਹਿਰੋਕ ਅਤੇ ਨੀਤੂ ਅਰੋੜਾ ਵੱਲੋਂ ਕੀਤਾ ਗਿਆ। ਡਾ.ਵਿਜੇ ਪ੍ਰਵੀਨ ਦੀ ਸੰਗੀਤਕ ਪੇਸ਼ਕਾਰੀ ਨਾਲ ਪਹਿਲੇ ਦਿਨ ਦਾ ਸਮਾਪਨ ਹੋਇਆ।ਸ਼ਾਮ ਏ ਅਦਬ ਤਹਿਤ ਵਿਵੇਕ, ਡਾ. ਰਾਜੇਸ਼ ਮੋਹਨ, ਵਰੁਨ ਵਾਹਿਦ, ਸਤੀਸ਼ ਬੇਦਾਗ, ਗੁਰਵਿੰਦਰ ਦਬੜੀਖਾਣਾ, ਰਿਸ਼ੀ ਹਿਰਦੇਪਾਲ, ਪਰਮਜੀਤ ਢਿਲੋਂ, ਤਰਸੇਮ ਰਾਹੀ, ਪਵਨਦੀਪ ਆਦਿ ਕਵਿਤਾਵਾਂ ਰਾਹੀਂ ਰੰਗ ਬਨਿਆ।ਫਾਜ਼ਿਲਕਾ ਦੇ ਸਥਾਨਕ ਕਵੀਆਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ । ਸਮਾਗਮ ਦੇ ਅੰਤਿਮ ਦਿਨ ਸੰਗੀਤਕ ਪੇਸ਼ਕਾਰੀਆਂ ਅਤੇ ਕਲਾਸੀਕਲ ਗਾਇਨ ਕੀਤਾ ਗਿਆ। ਜਿਸ ਦੇ ਮੁੱਖ ਕਲਾਕਾਰ ਪ੍ਰਿੰਸੀਪਲ ਐਸ.ਪੀ. ਗਿਲਹੋਤਰਾ ਸਨ ਜ਼ਿਨ੍ਹਾਂ ਨੇ ਸਿਤਾਰ ਵਾਦਨ ਰਾਹੀਂ ਆਪਦੀ ਕਲਾ ਦਾ ਪ੍ਰਦਰਸ਼ਨ ਕੀਤਾ। ਡਾ. ਅਨੁਰਾਗ ਅਸੀਜਾ ਨੇ ਆਏ ਹੋਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਪ੍ਰਗਟ ਕੀਤਾ।
Leave a Reply