ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਕੀਤਾ ਦੌਰਾ

ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਕੀਤਾ ਦੌਰਾ

ਅਹਿਮਦਾਬਾਦ :ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਦੌਰਾ ਕੀਤਾ। ਦੌਰੇ ਦੌਰਾਨ ਰਸਤੇ ਵਿੱਚ ਉਨ੍ਹਾਂ ਨੇ ਡੀਆਰਐਮ ਸੁਧੀਰ ਸ਼ਰਮਾ ਅਹਿਮਦਾਬਾਦ ਨਾਲ ਅਹਿਮਦਾਬਾਦ ਡਿਵੀਜ਼ਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ।

ਦੱਸ ਦੇਈਏ ਕਿ ਇਹ 2003 ਵਿੱਚ ਬਣਾਈ ਗਈ ਸੀ ਅਤੇ ਰੂਟ ਕਿਲੋਮੀਟਰ ਅਤੇ ਮਾਲੀਏ ਦੇ ਮਾਮਲੇ ’ਚ ਪੱਛਮੀ ਰੇਲਵੇ ਦਾ ਸਭ ਤੋਂ ਵੱਡਾ ਡਿਵੀਜ਼ਨ ਹੈ।