ਗੁਰਦਾਸਪੁਰ 'ਚ ਹੋ ਰਹੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਬੈਠਕ ਦੌਰਾਨ ਬੋਲੇ ਵਿਧਾਇਕ ਮਨਪ੍ਰੀਤ ਇਆਲੀ
- ਪੰਜਾਬ
- 04 Apr,2025

ਗੁਰਦਸਪੂਰ :ਗੁਰਦਾਸਪੁਰ 'ਚ ਹੋ ਰਹੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਬੈਠਕ ਦੌਰਾਨ ਵਿਧਾਇਕ ਮਨਪ੍ਰੀਤ ਇਆਲੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਭਰਤੀ ਮੁਹਿੰਮ ਦਾ ਡੱਟ ਕੇ ਸਾਥ ਦਿਉ। ਲਿਖ਼ਤੀ ਤੌਰ ’ਤੇ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਹੈ ਜਿਸ ਕਰ ਕੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਸਿੰਘ ਸਾਹਿਬਾਨ ਵਲੋਂ ਹੁਕਮ ਜਾਰੀ ਹੋਏ ਹਨ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਅਸੀਂ ਕਰ ਰਹੇ ਹਾਂ। ਸਾਡੀ ਭਰਤੀ ਮੁਹਿੰਮ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੇਕਿਨ ਪੰਜਾਬ ਦੇ ਵਿਚ ਜਦੋਂ ਵੀ ਕੋਈ ਲਹਿਰ ਚੱਲੀ ਹੈ ਉਸ ਨੂੰ ਰੋਕਿਆ ਨਹੀਂ ਜਾ ਸਕਿਆ।
ਵਿਧਾਇਕ ਮਨਪ੍ਰੀਤ ਇਆਲੀ ਨੇ ਦੱਸਿਆ ਕਿ 2015 ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਫਿਰ ਸੌਦਾ ਸਾਧ ਨੂੰ ਮੁਆਫ਼ੀ ਦਿੱਤੀ ਗਈ। ਦੋ ਨੌਜਵਾਨਾਂ ਨੂੰ ਪੁਲਿਸ ਵਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਸਮੇਂ ਤੋਂ ਸਿੱਖ ਕੌਮ ਅੰਦਰ ਰੋਸ ਸੀ। ਸਾਡੇ ਵੀ ਮਨ ਵਿਚ ਰੋਸ ਸੀ ਅਸੀਂ ਪਾਰਟੀ ਨਾਲ ਗੱਲ ਕੀਤੀ ਕਿ ਜੋ ਹੋ ਰਿਹਾ ਹੈ ਉਹ ਗ਼ਲਤ ਹੈ ਪਰ ਸਾਡੀ ਕੋਈ ਗੱਲ ਨਹੀਂ ਮੰਨੀ ਗਈ। ਜਿਸ ਦੇ ਨਤੀਜੇ ਪਾਰਟੀ ਨੂੰ ਭੁਗਤਣੇ ਪਏ।
#Gurdaspur #ManpreetAyali #PunjabPolitics #RecruitmentProcess #GovernmentJobs #Transparency #PunjabNews #BreakingNews
Posted By:

Leave a Reply