ਜਲਾਲਾਬਾਦ ਦੇ ਨੇੜਲੇ ਖੇਤਾਂ ’ਚ ਨਾੜ ਨੂੰ ਮੁੜ ਲੱਗੀ ਅੱਗ,ਪਿੰਡ ਕੱਟੀਆਂ ਵਾਲਾ ਅਤੇ ਮੰਨੇਵਾਲਾ ਦੇ ਹਨ ਖੇਤ
- ਦੇਸ਼
- 23 Apr,2025

ਜਲਾਲਾਬਾਦ : ਪੰਜਾਬ ’ਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਕੱਟੀਆਂ ਵਾਲਾ ਅਤੇ ਮੰਨੇਵਾਲਾ ਦੇ ਵਿਚਾਲੇ ਇੱਕ ਵਾਰ ਫੇਰ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਕਰੀਬਨ 70 ਤੋਂ 80 ਏਕੜ ਨਾੜ ਸੜ ਕੇ ਸੁਆਹ ਹੋ ਗਈ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਣਕ ਨੂੰ ਅੱਗ ਲੱਗਣ ਕਾਰਨ ਭਾਂਬੜ ਬਣ ਮੱਚੇ ਕਿਸਾਨਾਂ ਦੇ ਅਰਮਾਨ ਮਿੱਟੀ ਮਿਲ ਕੇ ਰਾਖ ਹੋ ਗਏ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
#JalalabadFire
#StubbleBurning
#PunjabFarming
#AgriculturalFire
#EnvironmentAlert
#FarmerIssues
#PunjabNews
Posted By:

Leave a Reply