ਜੈ ਇੰਦਰ ਕੌਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
- ਰਾਸ਼ਟਰੀ
- 27 Jan,2025

ਦਿੱਲੀ/ਪਟਿਆਲਾ: ਪੰਜਾਬ ਭਾਜਪਾ ਮਹਿਲ਼ਾ ਮੋਰਚਾ ਦੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ, ਜੈ ਇੰਦਰ ਕੌਰ ਨੇ ਅੱਜ ਦਿੱਲੀ ਦੇ ਤਿਲਕ ਨਗਰ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਜੈ ਇੰਦਰ ਕੌਰ ਨੇ ਕਿਹਾ ਕਿ 1984 ਦੇ ਕਤਲੇਆਮ ਦੌਰਾਨ ਜੋ ਸਿੱਖ ਪਰਿਵਾਰਾਂ ਨਾਲ ਹੋਇਆ, ਉਹ ਸਿਰਫ ਦੰਗੇ ਨਹੀਂ ਸਗੋਂ ਰਾਜ ਪ੍ਰਾਇਜਤ ਕਤਲੇਆਮ ਸਨ।
ਜੈ ਇੰਦਰ ਕੌਰ ਨੇ ਕਿਹਾ, "ਇਨ੍ਹਾਂ ਔਰਤਾਂ ਦੇ ਦੁੱਖ ਸੁਣ ਕੇ ਦਿਲ ਬਹੁਤ ਦੁਖਦਾ ਹੈ। 40 ਸਾਲ ਬਾਅਦ ਵੀ, ਉਨ੍ਹਾਂ ਦੇ ਜਖ਼ਮ ਤਾਜ਼ਾ ਹਨ। ਇਹ ਸਾਡੇ ਰਾਸ਼ਟਰ ਲਈ ਸ਼ਰਮਨਾਕ ਘਟਨਾ ਹੈ। ਸਿੱਖ ਭਾਈਚਾਰੇ ਨੇ ਹਮੇਸ਼ਾ ਰਾਸ਼ਟਰ ਨਿਰਮਾਣ ’ਚ ਭਾਗੀਦਾਰੀ ਕੀਤੀ ਹੈ, ਪਰ ਉਨ੍ਹਾਂ ਨਾਲ ਹੋਏ ਅਤਿਆਚਾਰਾਂ ਨੂੰ ਭੁਲਾਇਆ ਨਹੀਂ ਜਾ ਸਕਦਾ।"
ਉਨ੍ਹਾਂ ਨੇ ਦਿੱਲੀ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ, "AAP ਨੇ ਪੀੜਤ ਪਰਿਵਾਰਾਂ ਨੂੰ ਵਾਅਦੇ ਕੀਤੇ ਸਨ ਪਰ 10 ਸਾਲ ਬਾਅਦ ਵੀ ਉਹਨਾਂ ਵਾਅਦਿਆਂ ਦੀ ਪੂਰਤੀ ਨਹੀਂ ਹੋਈ। ਮੁਫ਼ਤ ਬਿਜਲੀ, ਮਲਕੀਅਤ ਅਧਿਕਾਰ ਅਤੇ ਨੌਕਰੀਆਂ ਦੇ ਵਾਅਦੇ ਸਿਰਫ਼ ਚੋਣੀ ਸਿਆਸਤ ਦਾ ਹਿੱਸਾ ਰਹੇ ਹਨ।"
ਜੈ ਇੰਦਰ ਕੌਰ ਨੇ ਪੀੜਤ ਪਰਿਵਾਰਾਂ ਦੇ ਹੱਕਾਂ ਲਈ ਆਪਣੀ ਪਾਰਟੀ ਦੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਕਿਹਾ, "ਭਾਜਪਾ ਹਮੇਸ਼ਾ ਸਿੱਖ ਪੀੜਤਾਂ ਦੇ ਨਾਲ ਖੜੀ ਰਹੀ ਹੈ ਅਤੇ ਉਨ੍ਹਾਂ ਦੇ ਇਨਸਾਫ਼ ਲਈ ਅਵਾਜ਼ ਬੁਲੰਦ ਕਰਦੀ ਰਹੇਗੀ। ਸਾਡੇ ਲਈ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਬੇਹਤਰੀ ਲਈ ਕੰਮ ਕਰੀਏ।"
ਉਹਨਾਂ ਦੇ ਮੁਲਾਕਾਤ ਦੌਰਾਨ ਬਜ਼ੁਰਗ ਔਰਤਾਂ ਨੇ ਭਾਵੁਕ ਹੋਕੇ ਆਪਣੇ ਤਜਰਬੇ ਸਾਂਝੇ ਕੀਤੇ। ਇਹ ਪਰਿਵਾਰ ਅਜੇ ਵੀ ਬੁਨਿਆਦੀ ਸੁਵਿਧਾਵਾਂ ਅਤੇ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਜੈ ਇੰਦਰ ਕੌਰ ਨੇ ਉਨ੍ਹਾਂ ਦੇ ਦੁੱਖਾਂ ਨੂੰ ਸਾਂਝਾ ਕਰਦਿਆਂ ਇਨਸਾਫ਼ ਲਈ ਆਪਣਾ ਸਪੋਰਟ ਜ਼ਾਹਿਰ ਕੀਤਾ।
#SikhGenocide1984 #JusticeForSikhVictims #JaiInderKaur #BJPWomenWing #SikhCommunity #Delhi1984 #NeverForget1984 #AAPPolitics
Posted By:

Leave a Reply