ਬਲਜਿੰਦਰ ਕੌਰ ਨੇ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਵਜੋਂ ਸੰਭਾਲਿਆ ਆਹੁਦਾ
- ਪੰਜਾਬ
- 21 Jan,2025

ਚੀਮਾ ਮੰਡੀ : ਚੀਮਾ ਮੰਡੀ ਵਿਖੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਬਲਜਿੰਦਰ ਕੌਰ ਪਤਨੀ ਬੀਰਬਲ ਸਿੰਘ ਨੇ ਅੱਜ ਨਗਰ ਪੰਚਾਇਤ ਚੀਮਾ ਦੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਕੈਬਨਿਟ ਵਜ਼ੀਰ ਅਮਨ ਅਰੋੜਾ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਪੀਏ ਸੰਜੀਵ ਕੁਮਾਰ ਸੰਜੂ ਨੇ ਪ੍ਰਧਾਨ ਬਲਜਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਅੰਜੂ ਬਾਲਾ ਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਦਾ ਸਨਮਾਨ ਕਰਦਿਆਂ ਮੂੰਹ ਮਿੱਠਾ ਕਰਵਾਇਆ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਪ੍ਰਧਾਨ ਵੱਜੋਂ ਆਪਣਾ ਆਹੁਦਾ ਸੰਭਾਲਣ ਉਪਰੰਤ ਬਲਜਿੰਦਰ ਕੌਰ ਨੇ ਹਾਜ਼ਰ ਸਮੂਹ ਐੱਮਸੀ ਤੇ ਨਗਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਗਰ ਦੇ ਵਿਕਾਸ ਲਈ ਆਪਣੀ ਜ਼ੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ, ਇਸ ਮੌਕੇ ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ ਨੇ ਵੀ ਪ੍ਰਧਾਨ ਸਮੇਤ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਸਨਮਾਨ ਕੀਤਾ। ਇਸ ਮੌਕੇ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਚੇਅਰਮੈਨ ਮੁਕੇਸ਼ ਜੁਨੇਜਾ, ਦਰਸ਼ਨ ਸਿੰਘ ਗੀਤੀ ਮਾਨ, ਅਮਨ ਅਰੋੜਾ ਦੇ ਪੀਏ ਸੰਜੀਵ ਕੁਮਾਰ ਸੰਜੂ, ਟਰੱਕ ਯੂਨੀਅਨ ਸੁਨਾਮ ਦੇ ਪ੍ਰਧਾਨ ਯਾਦਵਿੰਦਰ ਸਿੰਘ ਰਾਜਾ, ਲਾਭ ਸਿੰਘ ਨੀਲੋਵਾਲ, ਯੂਥ ਵਿੰਗ ਹਲਕਾ ਸੁਨਾਮ ਨੂੰ ਪ੍ਰਧਾਨ ਰਿਸ਼ਵ ਸ਼ਰਮਾ, ਤਹਿਸੀਲਦਾਰ ਮਨਮੋਹਨ ਸਿੰਘ, ਥਾਣਾ ਚੀਮਾ ਮੰਡੀ ਦੇ ਮੁਖੀ ਸਰਬਜੀਤ ਸਿੰਘ ਦਾ ਸਮੂਹ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਕੁਲਦੀਪ ਸਿੰਘ ਸਿੱਧੂ, ਸੁਖਜੀਤ ਸਿੰਘ ਸੁੱਖਾ, ਕਿਰਨਪਾਲ ਕੌਰ, ਸਵਿੰਦਰ ਕੌਰ, ਮਨਦੀਪ ਕੌਰ, ਜਸਵੀਰ ਸਿੰਘ, ਗੁਰਪਿਆਰ ਸਿੰਘ, ਪਰਵਿੰਦਰ ਸਿੰਘ ਬੱਬੂ, ਮਹਿੰਦਰ ਸਿੰਘ ਘਾਰੂ ਆਦਿ ਤੋਂ ਇਲਾਵਾ ਕਾਰਜ ਸਾਧਕ ਅਫਸਰ ਬਾਲਕ੍ਰਿਸ਼ਨ ਗੋਇਲ, ਸਹਿਕਾਰੀ ਸਭਾ ਚੀਮਾ ਦੇ ਪ੍ਰਧਾਨ ਬੀਰਬਲ ਸਿੰਘ ਚੀਮਾ, ਹਰਪ੍ਰੀਤ ਸਿੰਘ ਚਹਿਲ, ਕੁਲਦੀਪ ਸਿੰਘ,ਲਖਵਿੰਦਰ ਬਾਂਸਲ ਲੱਖੀ, ਬਲਾਕ ਚੀਮਾ ਦੇ ਪ੍ਰਧਾਨ ਨਿਰਭੈ ਸਿੰਘ ਮਾਨ, ਮਲਕੀਤ ਸਿੰਘ ਸ਼ਾਹਪੁਰ ਕਲਾਂ ਆਦਿ ਮੌਜੂਦ ਸਨ।
Posted By:

Leave a Reply