ਪੁਲਿਸ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਦੇ ਪਰਿਵਾਰ ਵੱਲੋਂ ਪਟਿਆਲਾ ’ਚ ਧਰਨਾ, ਐਸਐਸਪੀ ਦੇ ਤਬਾਦਲੇ ਦੀ ਮੰਗ
- ਪੰਜਾਬ
- 22 Mar,2025

ਪਟਿਆਲਾ :
ਪਟਿਆਲਾ ਵਿਚ ਬੀਤੇ ਦਿਨੀਂ ਪੁਲੀਸ ਅਫ਼ਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਥੇ ਡੀਸੀ ਦਫਤਰ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਦਾ ਫ਼ੌਰੀ ਤਬਾਦਲਾ ਕੀਤਾ ਜਾਵੇ ਤੇ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਘਟਨਾ ਵਿਚ ਕਥਿਤ ਤੌਰ ’ਤੇ ਸ਼ਾਮਲ ਚਾਰੇ ਇੰਸਪੈਕਟਰਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਗ਼ੌਰਤਲਬ ਹੈ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਪੁੱਤਰ ਅੰਗਦ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ।
ਇਸ ਦੌਰਾਨ ਧਰਨੇ ਦੀ ਕਵਰੇਜ ਕਰਨ ਗਏ ਕਈ ਮੀਡੀਆ ਕਰਮੀਆਂ ਨਾਲ ਉਥੇ ਮੌਜੂਦ ਲੋਕਾਂ ਵੱਲੋਂ ਬਦਸਲੂਕੀ ਕੀਤੀ ਗਈ। ਇਸ ਕਾਰਨ ਮੀਡੀਆ ਕਰਮੀ ਮੁਜ਼ਾਹਰੇ ਦਾ ਬਾਈਕਾਟ ਕਰ ਕੇ ਵਾਪਸ ਪਰਤ ਗਏ।
ਧਰਨੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਸ਼ਾਮਿਲ ਹਨ। ਧਰਨੇ ’ਚ ਮੰਗ ਕੀਤੀ ਗਈ ਕਿ ਐਸਐਸਪੀ ਡਾ. ਨਾਨਕ ਸਿੰਘ ਦੀ ਤੁਰੰਤ ਇਥੋਂ ਬਦਲੀ ਅਤੇ ਹਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਦੱਸੇ ਜਾਂਦੇ ਚਾਰੇ ਇੰਸਪੈਕਟਰਾਂ ਦੀ ਗਿਰਫਤਾਰੀ ਕੀਤੀ ਜਾਵੇ। ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਹ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਉਧਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਲ ਬਾਠ ਵੱਲੋਂ ਆਪਣੀ ਸ਼ਿਕਾਇਤ ਵਿੱਚ ਜਿਹੜੇ ਵੀ ਵਿਅਕਤੀਆਂ ਦੇ ਨਾਂ ਲਏ ਗਏ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਵਿਚ ਕਰਨਲ ਬਾਠ ਦੇ ਕਹਿਣ ‘ਤੇ ਇੱਕ ਹੋਰ ਉਸ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦਾ ਸ਼ਿਕਾਇਤ ਵਿੱਚ ਨਾਂ ਵੀ ਨਹੀਂ ਸੀ।
ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਅੱਜ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਸਪੁੱਤਰ ‘ਤੇ ਜਿਨ੍ਹਾਂ 12 ਪੁਲੀਸ ਅਧਿਕਾਰੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਉਨ੍ਹਾਂ ਖਿਲਾਫ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਇਨਸਾਫ ਦੀ ਲੜਾਈ ਵਿਚ ਮੀਡੀਆ ਦਾ ਸਾਥ ਮਿਲਣਾ ਹੋਰ ਗੱਲ ਹੈ ਤੇ ਸਾਥ ਲੈਣ ਮਗਰੋਂ ਮੀਡੀਆ ਨੂੰ ਭੰਡਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਬਾਠ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੀਡੀਆ ਨਾਲ ਬਦਸਲੂਕੀ ਤੇ ਬਦਕਲਾਮੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸ੍ਰੀਮਤੀ ਬਾਠ ਨੂੰ ‘ਮੀਡੀਆ ਅਤੇ ਕਥਿਤ ਮੀਡੀਆ’ ਵਿੱਚ ਅੰਤਰ ਸਮਝਣ ਦੀ ਵੀ ਸਲਾਹ ਦਿੱਤੀ ਹੈ।
#PoliceBrutality #JusticeForFamily #PatialaProtest #SSPTransfer #PunjabPolice #HumanRights #FamilyProtest #SeekingJustice #StopPoliceViolence #Accountability
Posted By:

Leave a Reply