ਪੂਰਬੀ ਲੱਦਾਖ ਸੈਕਟਰ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ- ਰੱਖਿਆ ਅਧਿਕਾਰੀ
- ਦੇਸ਼
- 25 Oct,2024

ਲੱਦਾਖ, 25 ਅਕਤੂਬਰ-
ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰਬੀ ਲੱਦਾਖ ਸੈਕਟਰ ਦੇ ਡੇਮਚੋਕ ਅਤੇ ਡੇਪਸਾਂਗ ਮੈਦਾਨਾਂ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਅਨੁਸਾਰ ਭਾਰਤੀ ਸੈਨਿਕਾਂ ਨੇ ਆਪਣੇ ਵਾਹਨ ਅਤੇ ਗੋਲਾ ਬਾਰੂਦ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੋਂ ਭਾਰਤੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋ ਗਈ ਸੀ। ਸੈਨਿਕਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ, ਜਿੱਥੇ 2020 ਤੋਂ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦੀ ਸਥਿਤੀ ਸੀ। ਭਾਰਤ ਅਤੇ ਚੀਨ ਨੇ 21 ਅਕਤੂਬਰ ਨੂੰ ਗਸ਼ਤ ’ਤੇ ਸਹਿਮਤੀ ਜਤਾਈ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਗਸ਼ਤ ਪ੍ਰਣਾਲੀ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਨਾਲ ਮਈ 2020 (ਗਲਵਾਨ ਟਕਰਾਅ) ਤੋਂ ਪਹਿਲਾਂ ਦੀ ਸਥਿਤੀ ਨੂੰ ਵਾਪਸ ਆਵੇਗੀ।
Posted By:

Leave a Reply