‘ਆਪ’ ਦੇ ਦਿੱਲੀ ਤੇ ਪੰਜਾਬ ਮਾਡਲ ਹੋ ਚੁੱਕੇ ਹਨ ਅਸਫ਼ਲ- ਗੁਰਜੀਤ ਸਿੰਘ ਔਜਲਾ
- ਰਾਸ਼ਟਰੀ
- 11 Feb,2025

ਨਵੀਂ ਦਿੱਲੀ :ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ’ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਹੈ, ਉਨ੍ਹਾਂ ਨੂੰ ਮੀਟਿੰਗ ਕਰਨੀ ਚਾਹੀਦੀ ਹੈ, ਪਰ ਜੇਕਰ ਉਹ ਹਾਰ ਤੋਂ ਤੁਰੰਤ ਬਾਅਦ ਮੀਟਿੰਗ ਕਰ ਰਹੇ ਹਨ ਤਾਂ ਇਸ ਦਾ ਇਕ ਵੱਖਰਾ ਅਰਥ ਹੈ। ਉਹ ਦਿੱਲੀ ਹਾਰ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਦਿੱਲੀ ਦੇ ਆਗੂਆਂ ਨੂੰ ਬੁਲਾ ਕੇ ਬ੍ਰੇਨਸਟਾਰਮਿੰਗ ਕਰਨੀ ਚਾਹੀਦੀ ਹੈ, ਪਰ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਦੋਵੇਂ ਮਾਡਲ, ਪੰਜਾਬ ਅਤੇ ਦਿੱਲੀ ਅਸਫ਼ਲ ਰਹੇ ਹਨ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਜਾਂ ਕੁਝ ਬਦਲਾਅ ਚਾਹੁੰਦੇ ਹਨ। ਪੰਜਾਬ ਦੇ ਲੋਕ ਉਨ੍ਹਾਂ ਤੋਂ ਤੰਗ ਆ ਚੁੱਕੇ ਹਨ, ਭਾਵੇਂ ਉਹ ਕਿੰਨੀਆਂ ਵੀ ਮੀਟਿੰਗਾਂ ਕਰਨ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।
Posted By:

Leave a Reply