ਸਰਵਣ ਪੰਧੇਰ ਦਾ ਵੱਡਾ ਬਿਆਨ, ਕਿਹਾ-ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਫ਼ੈਸਲਾ

ਸਰਵਣ ਪੰਧੇਰ ਦਾ ਵੱਡਾ ਬਿਆਨ, ਕਿਹਾ-ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਫ਼ੈਸਲਾ
ਸ਼ੰਭੂ ਬਾਰਡਰ :ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀ ਅਹਿਮ ਪ੍ਰੈੱਸ ਕਾਨਫ਼ਰੰਸ ਹੋਈ। ਇਸ ਕਾਨਫ਼ਰੰਸ ਦੌਰਾਨ ਸਰਵਣ ਪੰਧੇਰ ਨੇ ਕਿਹਾ ਕਿ ਦੋਵੇਂ ਫੋਰਮਾਂ ਦੀ ਏਕਤਾ ਹੈ। ਇਸ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡੀ ਟੱਕਰ ਕਿੰਨਾ ਨਾਲ ਹੈ ਤੇ ਉਹ ਕਿੰਨੇ ਵੱਡੇ ਹਨ।  ਉਨ੍ਹਾਂ ਕਿਹਾ ਕਿ ਜਦੋਂ ਤੁਹਾਡਾ ਘਰ ਇਕ ਹੋਵੇ ਤਾਂ ਦੁਸ਼ਮਣ ਨਾਲ ਲੜਨਾ ਕੋਈ ਵੱਡੀ ਗੱਲ ਨਹੀਂ।  ਉਨ੍ਹਾਂ ਕਿਹਾ ਕਿ 21ਫਰਵਰੀ ਨੂੰ ਸ਼ੁਭ ਕਰਨ ਦੀ ਬਰਸੀ ਹੈ, ਪਿੰਡ ਵਲੋਂ ’ਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚ ਕੇ ਸ਼ਹੀਦਾਂ ਦੇ ਸਨਮੁੱਖ ਹੋਵਾਂਗੇ। ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਰੁਲ ਜਾਂਦੀ ਹੁੰਦੀ ਹੈ। ਸਰਵਣ ਪੰਧੇਰ ਨੇ ਭਲਕੇ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਕਿਹਾ ਕਿ ਮੀਟਿੰਗ ’ਚ ਕੀ ਹੋਵੇਗਾ ਇਹ ਕਹਿਣਾ ਸਪਸ਼ਟ ਨਹੀਂ ਕਰ ਸਕਦੇ।