ਭਾਜਪਾ ਪੰਜਾਬ ‘ਚ ਕਾਂਗਰਸੀ ਆਗੂਆਂ ਨੂੰ ਧਮਕਾ ਰਹੀ ਹੈ - ਸੁਖਪਾਲ ਸਿੰਘ ਖਹਿਰਾ
- ਰਾਸ਼ਟਰੀ
- 13 Mar,2025

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਆਗੂਆਂ ਦੀ ਅੱਜ ਦਿੱਲੀ ਵਿਖੇ ਭੁਪੇਸ਼ ਬਘੇਲ ਨਾਲ ਮੀਟਿੰਗ ਹੋਈ। ਇਸ ਸੰਬੰਧੀ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਇਹ ਮੀਟਿੰਗ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਹੈ ਕਿ ਸੂਬੇ ਵਿਚ ਪਾਰਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ’ਤੇ ਈ.ਡੀ. ਦੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੈ, ਸਗੋਂ ਰਾਜਨੀਤਿਕ ਅੱਤਵਾਦ ਹੈ।
ਭਾਜਪਾ ਨੇ ਈ.ਡੀ. ਅਤੇ ਸੀ.ਬੀ.ਆਈ. ਰਾਹੀਂ ਦੇਸ਼ ਭਰ ਦੇ ਵਿਰੋਧੀ ਆਗੂਆਂ ’ਤੇ ਰਾਜਨੀਤਿਕ ਅੱਤਵਾਦ ਫੈਲਾਇਆ। ਇਹ ਬਦਲਾ ਹੈ। ਭਾਜਪਾ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਧਮਕਾਉਣਾ ਚਾਹੁੰਦੀ ਹੈ।
#SukhpalKhaira #CongressVsBJP #PunjabPolitics #BJPThreats #DemocracyMatters #PoliticalDebate #CongressPunjab
Posted By:

Leave a Reply