ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਵਿਖੇ ਗੰਨੇ ਦੇ ਪਿੜਾਈ ਦਾ ਉਦਘਾਟਨ
- ਪੰਜਾਬ
- 10 Dec,2024

ਫ਼ਾਜ਼ਿਲਕਾ : ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਵਿਖੇ ਗੰਨੇ ਦੇ ਪਿੜਾਈ ਸੀਜ਼ਨ 2024/25 ਦਾ ਉਦਘਾਟਨ ਚੇਅਰਮੈਨ ਸ਼ੂਗਰਫੈੱਡ ਪੰਜਾਬ ਐਡਵੋਕੇਟ ਨਵਦੀਪ ਸਿੰਘ ਜੀਦਾ ਵਲੋਂ ਕੀਤਾ ਗਿਆ। ਚੇਅਰਮੈਨ ਨਵਦੀਪ ਜੀਦਾ ਨੇ ਉਦਘਾਟਨ ਕਰਦਿਆਂ ਸਮੇਂ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਮੈਂ ਬਤੌਰ ਚੇਅਰਮੈਨ ਸ਼ੂਗਰਫੈੱਡ ਪੰਜਾਬ ਦਾ ਆਹੁਦਾ ਸੰਭਾਲਿਆ ਸੀ। ਉਸ ਵੇਲੇ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਬੰਦ ਹੋਣ ਦੀ ਕਗਾਰ 'ਤੇ ਸੀ। ਉਸ ਟਾਈਮ ਖੰਡ ਮਿੱਲ ਫ਼ਾਜ਼ਿਲਕਾ ਦੇ ਅਫ਼ਸਰ ਅਤੇ ਵਰਕਰਾਂ ਦੀ ਪਿਛਲੀਆਂ ਸਰਕਾਰਾਂ ਸਮੇਂ ਦੀ ਰੁਕੀ ਹੋਈ ਤਨਖਾਹ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਕਰੋੜ ਦੀ ਅਦਾਇਗੀ ਕੀਤੀ। ਉੱਥੇ ਚੇਅਰਮੈਨ ਨਵਦੀਪ ਜੀਦਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਿਸਾਨਾਂ ਦੇ ਗੰਨੇ ਦੇ ਪਿੜਾਈ ਸੀਜ਼ਨ ਦੀ ਰਹਿੰਦੀ 569 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕੀਤੀ। ਚੇਅਰਮੈਨ ਨਵਦੀਪ ਜੀਦਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਲਈ ਅਤੇ ਉੱਚ ਸਥਾਨ ਤੇ ਲੈਣ ਕੇ ਜਾਣਾ ਮਾਨ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਚੇਅਰਮੈਨ ਜੀਦਾ ਨੇ ਕਿਸਾਨਾਂ ਦੇ ਅਰਾਮ ਕਰਨ ਲਈ ਮਿੱਲ ਅੰਦਰ ਬਣੇ ਕਿਸਾਨ ਘਰ ਅਤੇ ਘੱਟ ਰੇਟ 'ਤੇ ਕਿਸਾਨਾਂ ਨੂੰ ਵਧੀਆ ਭੋਜਨ ਦੇਣ ਲਈ ਸਥਾਪਿਤ ਕੀਤੀ ਕੰਟੀਨ ਦਾ ਨਿਰੀਖਣ ਕੀਤਾ। ਉੱਥੇ ਹੀ ਚੇਅਰਮੈਨ ਨਵਦੀਪ ਜੀਦਾ ਨੇ ਦੀ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਦੇ ਅਫ਼ਸਰ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਿੜਾਈ ਸੀਜ਼ਨ 2024/25 ਦੌਰਾਨ ਕਿਸੇ ਵੀ ਛੋਟੇ ਵੱਡੇ ਕਿਸਾਨ ਭਰਾਵਾਂ ਨੂੰ ਸਮੱਸਿਆ ਨਹੀਂ ਆਉਣੀ ਚਾਹੀਦੀ 'ਤੇ ਚੇਅਰਮੈਨ ਜੀਦਾ ਨੇ ਕਿਸਾਨਾਂ ਨੂੰ ਵੀ ਵਧੀਆ ਤੇ ਸਾਫ਼-ਸੁਥਰਾ ਗੰਨਾ ਲੈ ਕੇ ਆਉਣ ਲਈ ਅਪੀਲ ਕੀਤੀ। ਇਸ ਮੌਕੇ ਤੇ ਮਿੱਲ ਦੇ ਜਨਰਲ ਮੈਨੇਜਰ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸਤਕਾਰ ਭਰਾਵਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਅਪੀਲ ਕੀਤੀ ਗਈ ਕਿ ਕਿਸਾਨ ਭਰਾ ਆਪਣਾ ਗੰਨਾ ਮਿੱਲ ਵਿੱਚ ਮੰਗ ਪਰਚੀ ਅਨੁਸਾਰ ਸਾਫ-ਸੁਥਰਾ ਆਗ ਅਤੇ ਖੋਰੀ ਤੋਂ ਰਹਿਤ ਲੈ ਕੇ ਆਉਂਣ ਤਾਂ ਜੋ ਮਿੱਲ ਦੇ ਮਿੱਥੇ ਗਏ ਟੀਚੇ ਪ੍ਰਾਪਤ ਕੀਤੇ ਜਾ ਸਕਣ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਮਿੱਲ ਵੱਲੋਂ 14.00 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਦੀ ਫ਼ਾਜ਼ਿਲਕਾ ਵਿਧਾਇਕ ਦੇ ਪਿਤਾ ਖਜਾਨ ਸਿੰਘ ਸਵਣਾ, ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਦੇ ਵਾਈਸ ਚੇਅਰਮੈਨ ਅਸ਼ਵਨੀ ਸਿਆਗ,ਸੋਨੂ ਮਹਾਜਨ, ਸਰਵਰਜੀਤ ਸਿੰਘ, ਵਿਕਰਮਜੀਤ, ਜਸਪਿੰਦਰ ਸਿੰਘ,ਕੈਲਾਸ਼ ਰਾਣੀ, ਮੰਗਤ ਰਾਮ, ਅਸ਼ੋਕ ਕੁਮਾਰ ਬੱਬਰ, ਹਰਦੇਵ ਸਿੰਘ, ਜ਼ਿਲ੍ਹੇਦਾਰ, ਰਾਜਿੰਦਰ ਕੁਮਾਰ ਸਹਾਰਣ, ਮਿੱਲ ਸੁਪਰਡੈਂਟ ਸਤੀਸ਼ ਠੁਕਰਾਲ ਅਤੇ ਮਿੱਲ ਦੇ ਸਮੂਹ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਸਮਾਗਮ ਦਾ ਸੰਚਾਲਨ ਸਤੀਸ਼ ਕੁਮਾਰ, ਦਫਤਰ ਨਿਗਰਾਨ ਵੱਲੋਂ ਕੀਤਾ ਗਿਆ।
Posted By:

Leave a Reply