ਰੌਬਿਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ

ਰੌਬਿਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ

ਬਠਿੰਡਾ : ਡੀਏਵੀ ਕਾਲਜ ਬਠਿੰਡਾ ਦੇ ਬੀਐੱਸਸੀ-1 ਦੇ ਵਿਦਿਆਰਥੀ ਰੌਬਿਨ ਨੇ ਐੱਮਐੱਮ ਮੋਦੀ ਕਾਲਜ ਪਟਿਆਲਾ ਵਿਖੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਟੂਰਨਾਮੈਂਟ ਵਿਚ 48 ਕਿੱਲੋਗ੍ਰਾਮ ਭਾਰ ਵਰਗ ਵਿਚ ਵੁਸ਼ੂ ਗੇਮ ਵਿਚ ਸੋਨ ਤਗਮਾ ਜਿੱਤਿਆ।

ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮਾਣਮੱਤੇ ਐਥਲੀਟ ਰੌਬਿਨ ਨੂੰ ਵਧਾਈ ਦਿੱਤੀ ਅਤੇ ਉਸ ਨੂੰ ਆਪਣੀ ਖੇਡ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮਾਣਮੱਤੇ ਮੌਕੇ ਰੌਬਿਨ ਨੇ ਆਪਣੀ ਉਤਸ਼ਾਹ ਅਤੇ ਸੰਤੁਸ਼ਟੀ ਦੀ ਭਾਵਨਾ ਸਾਂਝੀ ਕੀਤੀ ਅਤੇ ਹਰ ਕਦਮ ’ਤੇ ਉਸ ਦਾ ਸਮਰਥਨ ਕਰਨ ਲਈ ਕਾਲਜ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮੁਖੀ ਸਰੀਰਕ ਸਿੱਖਿਆ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ ਸਿੱਧੂ, ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।