ਐਡਵੋਕੇਟ ਡਾ. ਬੂਟਾ ਸਿੰਘ ਵੈਰਾਗੀ ‘ਆਪ’ ’ਚ ਹੋਏ ਸ਼ਾਮਲ
- ਪੰਜਾਬ
- 26 Apr,2025

ਮੋਗਾ : ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਮੈਂਬਰ ਅਤੇ ਪਾਰਟੀ ਦੇ ਵੱਕਾਰੀ ਅਹੁਦਿਆਂ ’ਤੇ ਕੰਮ ਕਰ ਚੁੱਕੇ ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਮੁੜ ਆਪਣੀ ਮਾਂ ਪਾਰਟੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖੁਦ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਸਟੇਟ ਚੇਅਰਮੈਨ ਅਤੇ ਪਾਰਟੀ ਬੁਲਾਰੇ ਨੀਲ ਗਰਗ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਹਾਜ਼ਰ ਸਨ।
ਡਾ. ਬੂਟਾ ਸਿੰਘ ਬੈਰਾਗੀ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਡਾ. ਬੂਟਾ ਸਿੰਘ ਬੈਰਾਗੀ ਵਰਗੇ ਮਿਹਨਤੀ ਵਰਕਰਾਂ ਦੀ ਪਾਰਟੀ ਨੂੰ ਬੇਹੱਦ ਲੋੜ ਹੈ, ਜਿਨ੍ਹਾਂ ਨੇ ਪਹਿਲਾਂ ਵੀ ਪਾਰਟੀ ਲਈ ਦਿਨ-ਰਾਤ ਇਕ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਡਾ. ਬੂਟਾ ਸਿੰਘ ਬੈਰਾਗੀ ਬੇਸ਼ੱਕ ਕੁੱਝ ਪਰਿਵਾਰਕ ਕਾਰਨਾਂ ਕਰ ਕੇ ਪਾਰਟੀ ਸਰਗਰਮੀਆਂ ਤੋਂ ਪਾਸੇ ਹੋ ਗਏ ਸਨ।
ਉਨ੍ਹਾਂ ਡਾ. ਬੂਟਾ ਸਿੰਘ ਬੈਰਾਗੀ ਨੂੰ ਥਾਪੜਾ ਦਿੰਦਿਆਂ ਉਨ੍ਹਾਂ ਨੂੰ ਮੁੜ ਪਾਰਟੀ ਸਰਗਰਮੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਐਡਵੋਕੇਟ ਡਾ. ਬੂਟਾ ਸਿੰਘ ਬਰਾਗੀ ਨੇ ਪਾਰਟੀ ਦੇ ਸ਼ੁਰੂਆਤੀ ਦੌਰ ਵਿਚ ਲੰਮਾ ਸਮਾਂ ਸਵਰਗਵਾਸੀ ਐਡਵੋਕੇਟ ਨਸੀਬ ਬਾਬਾ ਨਾਲ ਮਿਲ ਕੇ ਮੋਗਾ ਜ਼ਿਲ੍ਹੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੀਤਾ ਸੀ। ਪਰ ਐਡਵੋਕੇਟ ਨਸੀਬ ਬਾਵਾ ਦੀ ਮੌਤ ਤੋਂ ਬਾਅਦ ਪਰਿਵਾਰਕ ਰੁਝੇਵਿਆਂ ਕਾਰਨ ਉਹ ਪਾਰਟੀ ਸਰਗਰਮੀਆਂ ਤੋਂ ਪਾਸੇ ਹੋ ਗਏ ਸਨ।
ਐਡਵੋਕੇਟ ਡਾ. ਬੂਟਾ ਸਿੰਘ ਬਰਾਗੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਨ। ਵਕਾਲਤ ਵਿਚ ਪੀਐੱਚਡੀ ਕਰ ਚੁੱਕੇ ਡਾ. ਬੂਟਾ ਸਿੰਘ ਬੈਰਾਗੀ ਦਾ ਨਾਮ ਕਾਨੂੰਨੀ ਹਲਕਿਆਂ ਵਿਚ ਵੀ ਸਤਿਕਾਰ ਨਾਲ ਲਿਆ ਜਾਂਦਾ। ਇਸ ਮੌਕੇ ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਸੂਬੇ ਦੀ ਭਲਾਈ ਲਈ ਕੁੱਝ ਕਰ ਸਕਦੀ ਹੈ ਅਤੇ ਅੱਜ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਨੂੰ ਜੋ ਆਸ਼ੀਰਵਾਦ ਦਿੱਤਾ ਹੈ, ਉਸ ਨਾਲ ਉਨ੍ਹਾਂ ਅੰਦਰ ਮੁੜ ਹੌਸਲਾ ਪੈਦਾ ਹੋਇਆ ਹੈ ਤੇ ਉਹ ਮੁੜ ਪੂਰੇ ਉਤਸ਼ਾਹ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।
#AAP
#BootaSinghVairagi
#PoliticalNews
#PunjabPolitics
#NewJoining
#AAPPunjab
#Leadership
Posted By:

Leave a Reply