ਲਾਇਨਜ਼ ਕਲੱਬ ਵੱਲੋਂ ਵਿਦਿਆਰਥੀਆਂ ਦਾ ਸਨਮਾਨ, ਅੱਖਾਂ ਦੇ ਚੈਕਅੱਪ ਕੈਂਪ 'ਚ 300 ਜਣਿਆਂ ਦੀ ਜਾਂਚ

ਲਾਇਨਜ਼ ਕਲੱਬ ਵੱਲੋਂ ਵਿਦਿਆਰਥੀਆਂ ਦਾ ਸਨਮਾਨ, ਅੱਖਾਂ ਦੇ ਚੈਕਅੱਪ ਕੈਂਪ 'ਚ 300 ਜਣਿਆਂ ਦੀ ਜਾਂਚ

ਡੇਰਾਬੱਸੀ : ਲਾਇਨਜ਼ ਕਲੱਬ ਨੇ ਮੁਬਾਰਕਪੁਰ ਦੇ ਕੁੜੀਆਂ ਦੇ ਪ੍ਰਾਇਮਰੀ ਸਕੂਲ ਵਿੱਚ ਖੇਡਾਂ ’ਚ ਪਹਿਲਾ ਅਤੇ ਦੂਜਾ ਸਥਾਨ ਅਤੇ ਕਲਾਸ ’ਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਲਾਇਨਜ਼ ਕਲੱਬ ਦੇ ਉਪ ਪ੍ਰਧਾਨ ਉਪੇਸ਼ ਬਾਂਸਲ ਨੇ ਕਿਹਾ ਕਿ ਇਲਾਕੇ ਦੀਆਂ ਉੱਭਰਦੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦੀ ਲੜੀ ਤਹਿਤ ਲਾਇਨਜ਼ ਕਲੱਬ ਨੇ ਮੁਬਾਰਕਪੁਰ ਸਕੂਲ ਦੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਨੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਲਈ ਅੱਖਾਂ ਦਾ ਚੈਕਅੱਪ ਕੈਂਪ ਵੀ ਲਗਾਇਆ। ਇਸ ਮੌਕੇ 300 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਕੁੜੀਆਂ ਨੂੰ ਐਨਕਾਂ ਦੀ ਲੋੜ ਪਵੇਗੀ, ਉਹ ਵੀ ਜਲਦੀ ਹੀ ਐਨਕਾਂ ਲਗਾਉਣਗੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਮੇਤ ਅਧਿਆਪਕਾਂ ਨੇ ਲਾਇਨਜ਼ ਕਲੱਬ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ। ਇਹ ਅੱਖਾਂ ਦਾ ਚੈਕਅੱਪ ਕੈਂਪ ਜੋਤੀ ਹਸਪਤਾਲ ਢਕੌਲੀ ਦੇ ਡਾਕਟਰਾਂ ਦੁਆਰਾ ਲਗਾਇਆ ਗਿਆ ਸੀ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਆਦਿ ਮੌਜੂਦ ਸਨ।