ਛੇਹਰਟਾ : ਸਤਿਗੁਰੂ ਰਾਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਮੇਲਾ ਬਸੰਤ ਨਾਮਧਾਰੀ ਸਾਧ ਸੰਗਤ ਛੇਹਰਟਾ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਜਥੇਦਾਰਾਂ, ਕਵੀਸ਼ਰੀਆਂ ਅਤੇ ਵਿਦਵਾਨਾਂ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕੀਤੇ ਗਏ ਉਪਕਾਰ ਅਤੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੇ ਅਹਿਮ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਜਥੇਦਾਰ ਗੁਰਲਾਲ ਸਿੰਘ ਭੈਣੀ ਤੋਂ ਇਲਾਵਾ, ਰਾਗੀ ਸੰਤਾ ਸਿੰਘ, ਜਥੇਦਾਰ ਦਵਿੰਦਰ ਸਿੰਘ ਕੋਹਾਲੀ, ਸਮਾਜ ਸੇਵਕ ਐਡਵੋਕੇਟ ਅਰਵਿਨ ਕੁਮਾਰ ਭਕਨਾ, ਸਕੱਤਰ ਰਜਿੰਦਰ ਪਲਾਹ, ਬਾਲ ਕਿਸ਼ਨ, ਰਘੁਬੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੇਲੇ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਅਮਰੀਕ ਸਿੰਘ ਅੰਮ੍ਰਿਤਸਰ ਕਮੇਟੀ, ਜੀਤ ਸਿੰਘ, ਉਪਕਾਰ ਸਿੰਘ, ਜਤਿੰਦਰ ਪਾਲ, ਸੰਪੂਰਨ ਸਿੰਘ, ਹਰਜੀਤ ਸਿੰਘ, ਹਰਭਜਨ ਸਿੰਘ ਲੁਧਿਆਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ।
ਇਸ ਮੌਕੇ ਵਾਰਡ ਨੰਬਰ 78 ਦੀ ਕੌਂਸਲਰ ਅਨੀਤਾ ਸ਼ਰਮਾ ਦੇ ਪੁੱਤਰ ਐਡਵੋਕੇਟ ਅਰਵੀਨ ਭਕਨਾ ਨੇ ਕਿਹਾ ਕਿ ਸਾਨੂੰ ਅਜਿਹੇ ਮੇਲੇ ਇਕੱਠੇ ਹੋ ਕੇ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਚ ਸਾਰੇ ਤਿਉਹਾਰ ਹਮੇਸ਼ਾ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਬਹੁਤ ਸ਼ਰਧਾ ਅਤੇ ਧੂੰਮਧਾਮ ਨਾਲ ਬਸੰਤ ਮੇਲਾ ਨਾਮਧਾਰੀ ਸਾਧ ਸੰਗਤ ਛੇਹਰਟਾ ਦੁਆਰਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ।
ਇਸ ਮੌਕੇ ਨਾਮਧਾਰੀ ਸਾਧ ਸੰਗਤ ਦੇ ਮੈਂਬਰਾਂ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਸਰਪੰਚ, ਵਿਸ਼ਾਲ ਸ਼ਰਮਾ, ਸਤੀਸ਼ ਮੰਟੂ ਆਦਿ ਹਾਜ਼ਰ ਸਨ।
Leave a Reply