68ਵੀਆਂ ਸਕੂਲ ਨੈਸ਼ਨਲ ਖੇਡਾਂ: ਸਪਰਿੰਗ ਡੇਲ ਵੱਲੋਂ ਰਾਸ਼ਟਰੀ ਮੈਡਲ ਜੇਤੂਆਂ ਦਾ ਸਵਾਗਤ
- ਪੰਜਾਬ
- 18 Feb,2025

ਅੰਮ੍ਰਿਤਸਰ : ਸਪਰਿੰਗ ਡੇਲ ਦਾ ਕੰਪਲੈਕਸ ਢੋਲ ਦੀ ਥਾਪ ਤੇ ਜਸ਼ਨ ਦੀ ਰੌਣਕ ਨਾਲ ਜੀਵੰਤ ਹੋ ਉੱਠਿਆ, ਜਦੋਂ ਸਕੂਲ ਨੇ ਆਪਣੇ ਉੱਭਰਦੇ ਖਿਡਾਰੀਆਂ ਹਰਸੀਰਤ ਕੌਰ ਅਤੇ ਰਣਵਿਜੇ ਸਿੰਘ ਦਾ 68ਵੀਆਂ ਸਕੂਲ ਨੈਸ਼ਨਲ ਖੇਡਾਂ ਦੌਰਾਨ ਫੈਂਸਿੰਗ ’ਚ ਰਾਸ਼ਟਰੀ ਮੈਡਲ ਜਿੱਤ ਕੇ ਆਪਣੇ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ। ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜ਼ੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਤੇ ਪੰਜਵੀਂ ਜਮਾਤ ਦਾ ਰਣਵਿਜੇ ਆਪਣੇ ਮੁਕਾਬਲੇਬਾਜ਼ਾਂ ’ਤੇ ਭਾਰੂ ਰਹੇ, ਜਿੱਥੇ ਹਰਸੀਰਤ ਨੇ ਪਟਨਾ ਵਿਖੇ ਹੋਏ ਤਲਵਾਰਬਾਜ਼ੀ (ਫੈਸਿੰਗ) ਟੂਰਨਾਮੈਂਟ ਦੀ ਅੰਡਰ-19 ਕੈਟੇਗਰੀ ਦੀ ਪਹਿਲੀ ਰਨਰ-ਅਪ ਰਹਿੰਦਿਆਂ ਸਿਲਵਰ ਮੈਡਲ ਜਿੱਤਿਆ। ਜੰਮੂ ਵਿਖੇ ਹੋਏ ਫੈਸਿੰਗ ਟੂਰਨਾਮੈਂਟ ਦੀ ਵੀ ਕਾਂਸੀ ਮੈਡਲ ਜੇਤੂ ਰਹੀ, ਉੱਥੇ ਹੀ ਰਣਵਿਜੇ ਨੇ ਜੰਮੂ ਵਿਖੇ ਹੋਏ ਫੈਸਿੰਗ ਟੂਨਾਮੈਂਟ ਦੀ ਅੰਡਰ-14 ਕੈਟੇਗਰੀ ਦਾ ਕਾਂਸੀ ਮੈਡਲ ਆਪਣੇ ਨਾਂ ਕੀਤਾ।
ਜਸ਼ਨ ਦੀ ਰੌਣਕ ਦਾ ਆਨੰਦ ਮਾਣਦੇ ਹੋਏ ਸਕੂਲ-ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਕ ਹੋਰ ਰਾਸ਼ਟਰੀ ਪੱਧਰ ਦੀ ਪ੍ਰਾਪਤੀ ਲਈ ਸਪਰਿੰਗ ਡੇਲ ਪਰਿਵਾਰ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਹਾਲ ਹੀ ’ਚ ਸਕੂਲ ਦੇ ਉੱਭਰਦੇ ਖਿਡਾਰੀਆਂ ਵੱਲੋਂ ਨੈਸ਼ਨਲ ਤੇ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ’ਚ ਹਾਸਲ ਕੀਤੀਆਂ ਉਪਲਬੱਧੀਆਂ ਸਕੂਲ ਦੇ ਖੇਡ- ਪ੍ਰੋਗਰਾਮ ਦੀ ਕਾਮਯਾਬੀ ਦਾ ਮੂੰਹੋਂ ਬੋਲਦਾ ਸਬੂਤ ਹਨ, ਜਿਸ ਤਹਿਤ ਸਕੂਲ ਖੇਡਾਂ ਨੂੰ ਨੌਜਵਾਨਾਂ ’ਚ ਅਨੁਸ਼ਾਸਨ ਤੇ ਖੇਡ-ਭਾਵਨਾ ਦੇ ਵਿਕਾਸ ਦੇ ਸਾਧਨ ਵਜੋਂ ਪ੍ਰੋਤਸ਼ਾਹਿਤ ਕਰਦਾ ਆ ਰਿਹਾ ਹੈ।
Posted By:

Leave a Reply