ਅਜ਼ਾਦ ਤੌਰ ’ਤੇ ਜਿੱਤੇ ਨਗਰ ਕੌਂਸਲਰ ਜਗਜੀਤ ਸਿੰਘ ਕਾਲਾ ‘ਆਪ’ ’ਚ ਸ਼ਾਮਿਲ

ਅਜ਼ਾਦ ਤੌਰ ’ਤੇ ਜਿੱਤੇ ਨਗਰ ਕੌਂਸਲਰ ਜਗਜੀਤ ਸਿੰਘ ਕਾਲਾ ‘ਆਪ’ ’ਚ ਸ਼ਾਮਿਲ

ਸੰਗਰੂਰ : ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 2 ਤੋਂ ਆਜ਼ਾਦ ਤੌਰ ’ਤੇ ਜਿੱਤੇ ਨਗਰ ਕੌਂਸਲਰ ਜਗਜੀਤ ਸਿੰਘ ਕਾਲਾ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਹੈ। ਇਸ ਨਾਲ ਨਗਰ ਕੌਂਸਲ ਸੰਗਰੂਰ ਵਿਚ ਆਪ ਦੇ ਨਗਰ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ ਅਤੇ ਦੋ ਵਿਧਾਇਕਾਂ ਦੀਆ ਵੋਟਾਂ ਨਾਲ ਵੋਟਾਂ ਦੀ ਗਿਣਤੀ 14 ਹੋ ਗਈ ਹੈ। ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਜਗਜੀਤ ਸਿੰਘ ਕਾਲਾ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਮਿਲੇਗਾ। ਚੀਮਾ ਅਤੇ ਭਰਾਜ ਨੇ ਕਿਹਾ ਕਿ ਜਲਦ ਹੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋ ਜਾਵੇਗੀ।