ਐੱਮਸੀ ਉਮੀਦਵਾਰ ਆਕਾਸ਼ਦੀਪ ਕੌਰ ਦੇ ਹੱਕ ’ਚ ਚੋਣ ਮੁਹਿੰਮ ਸ਼ੁਰੂ
- ਪੰਜਾਬ
- 16 Dec,2024

ਮਮਦੋਟ : ਨਗਰ ਪੰਚਾਇਤ ਮਮਦੋਟ ਦੇ ਅਧੀਨ ਆਉਂਦੇ ਵਾਰਡ ਨੰਬਰ 10 ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਕਾਸ਼ਦੀਪ ਕੌਰ ਦੇ ਹੱਕ ਵਿੱਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਹਲਕਾ ਇੰਚਾਰਜ਼ ਆਸ਼ੂ ਬੰਗੜ ਨੇ ਸਾਥੀਆਂ ਸਮੇਤ ਚੋਣ ਮੁਹਿੰਮ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਘੁਬਾਇਆ ਅਤੇ ਬੰਗੜ ਨੇ ਵਾਰਡ ਨੰਬਰ 10 ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਰੀਬ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਅਤੇ ਮਹਿਜ ਰਾਜਨੀਤੀ ਹੀ ਹੁਣ ਤੱਕ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਤੁਹਾਡੇ ਸਾਹਮਣੇ ਲੁੱਟਾ ਖੋਹਾਂ ਤੇ ਗੈਂਗਵਾਰੀ ਅਤੇ ਨਸ਼ਾ ਲਗਾਤਾਰ ਵੱਧ ਰਿਹਾ ਹੈ ਇਥੋਂ ਤੱਕ ਕੀ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਏ ਦੇਣ ਵਾਲਾ ਵਾਅਦਾ ਵੀ ਇੱਕ ਚੋਣ ਸਟੰਟ ਹੀ ਸਾਬਤ ਹੋਇਆ ਹੈ, ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਥੋੜੇ ਸਮੇਂ ਵਿੱਚ ਹੀ ਮੋਹ ਭੰਗ ਹੋ ਗਿਆ। ਉਨ੍ਹਾਂ ਵਾਰਡ ਨੰਬਰ 10 ਦੇ ਨਗਰ ਨਿਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਆਕਾਸ਼ਦੀਪ ਕੌਰ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਯੂਥ ਕਾਂਗਰਸ ਬਾਜ ਸਿੰਘ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ।
Posted By:

Leave a Reply