ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਬੈਠਕ ਕੀਤੀ ਗਈ। ਇਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ’ਤੇ ਬੀਐੱਲਏ ਲਗਾਏ ਜਾਣੇ ਹਨ।
ਇਸ ਸਬੰਧੀ ਫਾਰਮੇਟ ਬੀਐੱਲਏ-1 ਅਤੇ 2 ਭਰਕੇ 25 ਮਾਰਚ 2025 ਤਕ ਇਸ ਦਫ਼ਤਰ ਨੂੰ ਭੇਜੇ ਜਾਣ। ਬੀਐੱਲਏ-1 ਸਬੰਧੀ ਪ੍ਰੋਫਾਰਮਾ ਪਾਰਟੀ ਦੇ ਪ੍ਰਧਾਨ/ਸੈਕਟਰੀ ਵੱਲੋਂ ਭਰਿਆ ਜਾਣਾ ਹੈ। ਇਸ ਪੋਫਾਰਮੇ ਵਿੱਚ ਪ੍ਰਧਾਨ/ਸੈਕਟਰੀ ਜ਼ਿਲ੍ਹਾ/ਹਲਕਾ ਪੱਧਰ ’ਤੇ ਬੀਐੱਲਏ ਨਿਯੁਕਤ ਕਰਨ ਲਈ ਅਧਿਕਾਰਿਤ ਵਿਅਕਤੀ ਦੀ ਨਿਯੁਕਤੀ ਕਰੇਗਾ।
ਬੀਐੱਲਏ-1 ਪ੍ਰੋਫਾਰਮੇ ਵਿੱਚ ਨਿਯੁਕਤ ਕੀਤੇ ਗਏ ਅਧਿਕਾਰਿਤ ਵਿਅਕਤੀ ਵੱਲੋਂ ਬੀਐੱਲਏ-2 ਪ੍ਰੋਫਾਰਮੇ ਭਰਕੇ ਦਿੱਤਾ ਜਾਵੇਗਾ, ਜਿਸ ਵਿੱਚ ਉਹ ਬੂਥ ਲੈਵਲ ’ਤੇ ਬੀਐੱਲਏ ਦੀ ਨਿਯੁਕਤੀ ਕਰੇਗਾ। ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ. 6 ਨਵੀਂ ਵੋਟ ਲਈ, ਫਾਰਮ ਨੰ. 7 ਵੋਟ ਕੱਟਣ ਲਈ, ਫਾਰਮ ਨੰ. 8 ਦਰੁਸਤੀ/ਸ਼ਿਫਟਿੰਗ/ਪੀਡਬਲਿਯੂਡੀ ਮਾਰਕਿੰਗ ਡੁਪਲੀਕੇਟ ਵੋਟਰ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in ns / Voter help line app ’ਤੇ ਭਰਿਆ ਜਾਵੇ।
ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ, ਡਾ. ਅੰਕਿਤਾ ਕਾਂਸਲ ਸਹਾਇਕ ਕਮਿਸ਼ਨਰ (ਜਨਰਲ) ਦਿਨੇਸ਼ ਪ੍ਰਸ਼ਾਦ, ਸੀਪੀਆਈ (ਐੱਮ), ਜਸਮੀਰ ਲਾਲ, ਕਾਂਗਰਸ ਪਾਰਟੀ, ਹਰਪੀਤ ਸਿੰਘ, ਕਾਂਗਰਸ ਪਾਰਟੀ, ਗੁਰਿਵੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ, ਰਾਧੇ ਸ਼ਾਮ, ਭਾਰਤੀ ਜਨਤਾ ਪਾਰਟੀ, ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ, ਹਰਭਜਨ ਸਿੰਘ, ਬਹੁਜਨ ਸਮਾਜ ਪਾਰਟੀ, ਬਹਾਦਰ ਸਿੰਘ, ਆਮ ਆਦਮੀ ਪਾਰਟੀ, ਅਜੈਬ ਸਿੰਘ, ਕਾਂਗਰਸ ਪਾਰਟੀ, ਸੰਜੇ ਕੁਮਾਰ, ਚੋਣ ਤਹਿਸੀਲਦਾਰ, ਸੁਰਿੰਦਰ ਕੁਮਾਰ, ਚੋਣ ਕਾਨੂੰਨਗੋ, ਡੇਰਾਬੱਸੀ, ਜਗਤਾਰ ਸਿੰਘ, ਜੂਨੀਅਰ ਸਹਾਇਕ ਅਤੇ ਜਸਿਵੰਦਰ ਕੌਰ, ਕਲਰਕ ਹਾਜ਼ਰ ਸਨ।
Leave a Reply