ਯਾਦਗਾਰੀ ਹੋ ਨਿੱਬੜਿਆ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਾਲਾਨਾ ਸਮਾਗਮ
- ਪੰਜਾਬ
- 19 Dec,2024

ਮੌੜ ਮੰਡੀ : ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਮਾਲੂ, ਸਵੈਚ ਦਾ ਸਾਝੇਂ ਰੂਪ ਵਿਚ ਸ਼ਾਨਦਾਰ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਸ਼ਬਦ ਗਾਇਨ, ਡਾਂਸ, ਭੰਗੜਾ, ਸਕਿੱਟ ਆਦਿ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਕੂਲ ਮੁਖੀ ਅਮਨਦੀਪ ਸਿੰਘ ਝੱਬਰ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਸਾਲ 2024-25 ਦੀਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਗਮ ਵਿਚ ਮਹਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਹਰਮੰਦਰ ਸਿੰਘ ਬਰਾੜ ਜਨਰਲ ਸਕੱਤਰ ਐਕਸ ਇੰਪਲਾਇਜ਼ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਹਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਆਲਰਾਊਂਡ ਡਿਵੈਲਪਮੈਂਟ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ, ਜੋ ਕਿ ਕਾਬਿਲੇ ਤਾਰੀਫ ਹੈ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਹਰਮੰਦਰ ਸਿੰਘ ਬਰਾੜ ਨੇ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ ਅਤੇ ਮਾਪਿਆਂ ਨੂੰ ਬੱਚਿਆਂ ਦਾ ਖਾਸ ਧਿਆਨ ਰੱਖਣ ਲਈ ਜ਼ੋਰ ਦਿੱਤਾ। ਸਮਾਗਮ ਲਈ ਸਟੇਜ ਸੈਕਟਰੀ ਦੀ ਭੂਮਿਕਾ ਅਜਾਇਬ ਸਿੰਘ ਅਤੇ ਹੁਸਨਪ੍ਰੀਤ ਸਿੰਘ ਲਾਡੀ ਨੇ ਨਿਭਾਈ। ਸਮਾਗਮ ਵਿਚ ਸਕੂਲ ਵਿੱਚੋਂ ਬਦਲੀ ਕਰਵਾਕੇ ਗਏ ਅਧਿਆਪਕ ਐੱਚਟੀ ਸੁਨੀਲ ਕੁਮਾਰ, ਈਟੀਟੀ ਅਧਿਆਪਕ ਬਲਜਿੰਦਰ ਸਿੰਘ ਅਤੇ ਅਜਾਇਬ ਸਿੰਘ ਨੂੰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਸਮਾਗਮ ਵਿਚ ਸਟੇਟ ਪੱਧਰ ਅਤੇ ਜ਼ਿਲ੍ਹਾ ਪੱਧਰ ਵਿਚ ਸਕੂਲ ਦਾ ਨਾਮ ਖੇਡਾਂ ਵਿਚ ਰੌਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸ਼ਗਨਪ੍ਰੀਤ ਕੌਰ, ਗੁਰਵਿੰਦਰ ਕੌਰ, ਸ਼ਹਿਨਾਜ਼ ਕੌਰ, ਨਿਸ਼ੈਨਦੀਪ ਕੌਰ, ਗਗਨਦੀਪ ਕੌਰ, ਜਗਦੀਪ ਸਿੰਘ ਅਤੇ ਅਰਮਾਨ ਸਿੰਘ ਸ਼ਾਮਲ ਸਨ। ਸਮਾਗਮ ਲਈ ਬੱਚਿਆਂ ਨੂੰ ਭੰਗੜਾ ਤੇ ਡਾਂਸ ਦੀ ਤਿਆਰੀ ਕਰਵਾਉਣ ਲਈ ਖੁਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਈ। ਇਸ ਮੌਕੇ ਐੱਚਟੀ ਅਮਨਦੀਪ ਸਿੰਘ ਕਮਾਲੂ ਸਵੈਚ, ਐੱਚਟੀ ਸਵੈਚ ਮੈਡਮ ਸਾਕਸ਼ੀ, ਨਿਸ਼ੂ ਰਾਣੀ, ਗਗਨਦੀਪ ਸਿੰਘ, ਗੁਰਮੀਤ ਸਿੰਘ ਮਾਖਾ ਅਤੇ ਵਿਸ਼ਾਲ ਸਿੰਗਲਾ ਵੱਲੋਂ ਕੀਤੀ ਗਈ ਮਿਹਨਤ ਸਾਫ ਝਲਕ ਰਹੀ ਸੀ। ਸੀਐੱਚਟੀ ਰਜਿੰਦਰਪਾਲ ਕੌਰ ਸੰਦੋਹਾ, ਸੀਐਚਟੀ ਨਵਦੀਪ ਸਿੰਘ ਮੌੜ ਕਲਾਂ, ਗੁਰਪ੍ਰੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਪ੍ਰਿਤਪਾਲ ਸਿੰਘ ਬਲਾਕ ਖੇਡ ਅਫ਼ਸਰ, ਗੁਰਵੀਰ ਸਿੰਘ ਜਿਲ੍ਹਾ ਰਿਸੋਰਸ ਕੋਆਰਡੀਨੇਟਰ, ਬੀਆਰਸੀ ਤਲਵੰਡੀ ਵਿਵੇਕ ਭਾਰਦਵਾਜ, ਬੀਆਰਸੀ ਮੌੜ ਬਲਤੇਜ ਸਿੰਘ, ਐੱਚਟੀ ਹਰਿੰਦਰ ਕੌਰ ਰਾਜਗੜ੍ਹ ਕੁੱਬੇ, ਐੱਚਟੀ ਹਰਿੰਦਰਪਾਲ ਕੌਰ ਬੁਰਜ ਮਾਨਸਾ, ਐਚਟੀ ਸੁਖਪਾਲ ਸਿੰਘ ਕੋਟਲੀ ਖੁਰਦ, ਐੱਚਟੀ ਸ਼ਾਮ ਲਾਲ ਸਮਾਗਮ ਵਿਚ ਪਹੁੰਚੇ ਮਹਿਮਾਨਾਂ, ਮਾਪਿਆਂ ਤੋਂ ਇਲਾਵਾ ਸਰਪੰਚ ਗੁਰਮੇਲ ਸਿੰਘ ਕਮਾਲੂ ਸਵੈਚ, ਸਰਪੰਚ ਹਰਦੀਪ ਸਿੰਘ ਸਵੈਚ ਚੇਅਰਮੈਨ ਗੁਰਦੇਵ ਸਿੰਘ ਕਮਾਲੂ ਸਵੈਚ, ਚੇਅਰਮੈਨ ਗੁਰਮੇਲ ਸਿੰਘ ਸਵੈਚ, ਅਧਿਆਪਕਾਂ, ਬਾਕੀ ਸਟਾਫ ਅਤੇ ਬੱਚਿਆਂ ਦਾ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਮਾਗਮ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਮੈਡਮ ਦਿਵਿਆ, ਮੈਡਮ ਰੇਨੂੰ ਬਾਲ , ਮੈਡਮ ਸ਼ਰੀਜਾ ਰਾਣੀ, ਮੈਡਮ ਗੁਰਪ੍ਰੀਤ ਕੌਰ, ਧਰਮਾ ਸਿੰਘ ਪੰਚ, ਮਿੱਠੂ ਸਿੰਘ, ਗੁਰਲਾਲ ਲਾਲੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Posted By:

Leave a Reply