ਬਾਦਲ ਧੜੇ ’ਤੇ ਵਰ੍ਹੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ

ਬਾਦਲ ਧੜੇ ’ਤੇ ਵਰ੍ਹੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਇਕ ਵਾਰ ਫਿਰ ਚਰਚਾ ਵਿਚ ਹੈ ਤੇ ਉਸ ਬਿਆਨ ਤੋਂ ਬਾਅਦ ਇਕ ਨਵੀਂ ਚਰਚਾ ਛਿੜ ਗਈ ਹੈ ਕਿ ਹਰਪ੍ਰੀਤ ਸਿੰਘ ਵਿਰੁਧ ਕੋਈ ਸਾਜਿਸ਼ ਕੀਤੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਮੇਟੀ ਉਨ੍ਹਾਂ ’ਤੇ ਦਬਾਅ ਬਣਾ ਕੇ ਗਵਾਹੀਆਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ‘ਮੈਸੇਂਜਰ ਆਫ਼ ਬਾਦਲ’ ਉਸ ਕਮੇਟੀ ਦੀ ਅਗਵਾਈ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਕਮੇਟੀ ਨੇ ਜੋ ਮੇਰੇ ’ਤੇ ਕਾਰਵਾਈ ਕਰਨੀ ਹੈ ਕਰ ਦੇਵੇ ਅਸੀਂ ਸੰਗਤ ਨਾਲ ਗੱਲਬਾਤ ਕਰ ਕੇ ਅੱਗੇ ਜਵਾਬ ਦੇਵਾਂਗੇ ਕੇ ਕੀ ਜਵਾਬ ਦੇਣਾ ਹੈ। 

ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦੇ ਹੋਏ  ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਬਾਦਲਾਂ ਬਾਰੇ ‘ਮੈਸੇਂਜਰ ਆਫ਼ ਬਾਦਲ’ ਇਕ ਢੁਕਵਾਂ ਡਾਈਲਾਕ ਵਰਤਿਆ ਹੈ।  ਉਨ੍ਹਾਂ ਕਿਹਾ ਕਿ ਬਾਦਲ ਦਲ ਜੋ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਦੇ ਵਿਰੁਧ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਆਉਣ ਵਾਲੇ ਸਮੇਂ ਵਿਚ ਬੜੇ ਮੰਦੀ ਨਜ਼ਰ ਨਾਲ ਦੇਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ।  ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨਾਲ ਜੋ ਬਗਾਵਤ ਕੀਤੀ ਹੈ ਇਹੋ ਜਿਹਾ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ।  ਉਨ੍ਹਾਂ ਕਿਹਾ ਕਿ ਜਿੰਦਾਂ ਅਸੀਂ ਕਿਸੇ ਬੱਚੇ ਨੂੰ ਕੋਈ ਖਿਡੋਣਾ ਖੇਡਣ ਦੇ ਦਿੰਦੇ ਹਾਂ ਤੇ ਬਾਅਦ ਵਿਚ ਉਹ ਉਸ ਨੂੰ ਛੱੜਣ ਲਈ ਤਿਆਰ ਨਹੀਂ ਹੁੰਦਾ, ਇਸੇ ਤਰ੍ਹਾਂ ਬਾਦਲ ਦਲ ਵੀ ਆਪਣੀ ਪ੍ਰਧਾਨੀ ਨੂੰ ਛੱਡਣ ਲਈ ਤਿਆਰ ਨਹੀਂ ਹੈ ਚਾਹੇ ਉਹ ਟੁਟ ਜਾਵੇ ਚਾਹੇ ਕੁੱਝ ਵੀ ਹੋ ਜਾਵੇ  ਅਸੀਂ ਇਸ ਨੂੰ ਨਹੀਂ ਛੱਡਣਾ ਇੰਦਾਂ ਇਹ ਅੜੀਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਬਾਦਲ ਦਲ ‘ਮੈਸੇਂਜਰ ਆਫ਼ ਬਾਦਲ’ ਦੇ ਹੁੰਦੇ ਹੋਏ ਤਾਂ ਪੰਜਾਬ ਵਿਚ ਦੁਬਾਰਾ ਨਹੀਂ ਖੜੀ ਹੋ ਸਕਦੀ, ਪਰ ਜੇ ਝੂੰਦਾ ਕਮੇਟੀ ਦੀ ਰਿਪੋਰਟ ’ਤੇ ਦੁਬਾਰਾ ਕਮੇਟੀ ਦੀ ਚੋਣ ਹੁੰਦੀ ਹੈ ਤਾਂ ਫਿਰ ਪਾਰਟੀ ਦਾ ਕੁਝ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਬਾਦਲ ਦਲ ਇਸੇ ਤਰ੍ਹਾਂ ਅੜਿਆ ਰਿਹਾ ਤਾਂ 2027 ਵਿਚ ਹੋਣ ਵਾਲੀਆਂ ਚੋਣਾਂ ’ਚ ਇਨ੍ਹਾਂ ਦੇ ਹੱਥ ਪੱਲੇ ਕੁੱਝ ਨਹੀਂ ਪਵੇਗਾ ਤੇ ਇਨ੍ਹਾਂ ਦੀਆਂ ਫਿਰ ਤੋਂ ਜ਼ਮਾਨਤਾਂ ਜ਼ਬਤ ਹੋਣਗੀਆਂ ਤੇ ਹੋ ਸਕਦਾ ਹੈ ਪਹਿਲਾਂ ਇਕ ਦੋ ਜਿੱਤੇ ਸੀ ਉਹ ਵੀ ਨਾ ਜਿੱਤਣ।

ਉਨ੍ਹਾਂ ਕਿਹਾ ਕਿ ਉਦੋਂ ਇਨ੍ਹਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਨਹੀਂ ਸੀ ਜਦੋਂ ਇਨ੍ਹਾਂ ਦੇ ਇਕ ਦੋ ਬੰਦੇ ਜਿੱਤ ਗਏ ਸੀ। ਉਨ੍ਹਾਂ ਕਿਹਾ ਕਿ ਉਦੋਂ ਸਿਰਫ ਇਨ੍ਹਾਂ ’ਤੇ ਸੋਦਾ ਸਾਧ ਨੂੰ ਮੁਆਫ਼ੀ ਜਾਂ ਕੁੱਝ ਹੋਰ ਮਸਲੇ ਹੀ ਸੀ ਪਰ ਹੁਣ ਤਾਂ ਫਖ਼ਰ-ਏ-ਕੌਮ ਵੀ ਵਾਪਸ ਹੋ ਚੁੱਕਿਆ ਹੈ ਤੇ ਇਨ੍ਹਾਂ ਨੇ ਸ੍ਰੀ ਅਦਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਲਿਆ ਹੈ ਜਿਸ ਕਰ ਕੇ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।

ਉਨ੍ਹਾਂ ਕਿਹਾ ਕਿ ਬਾਦਲ ਦਲ ਤਾਂ ਪਹਿਲਾਂ ਹੀ ਥੱਲੇ ਡਿੱਗ ਚੁੱਕਾ ਹੈ ਤੇ ਹੁਣ ਹੋਰ ਵੀ ਨਿੱਘਰ ਜਾਵੇਗਾ ਤੇ ਲੋਕ ‘ਮੈਸੇਂਜਰ ਆਫ਼ ਬਾਦਲ’ ਬਾਦਲਾਂ ਲਈ ‘ਹਾਲੇ ਲਵ ਚਾਰਜਰ’ ਜਾਂ ਫਿਰ ਰਾਮ ਰਹੀਮ ਸੌਦਾ ਸਾਧ ਵਾਲੇ  ਗਾਣੇ ਵੀ ਗਾਉਣਗੇ ਜਿਸ ਨਾਲ ਬਾਦਲਾਂ ਦੀ ਹੋਰ ਖਿੱਲੀ ਉੱਡੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੁਪਨੇ ਦੇਖ ਰਿਹਾ ਹੈ ਕਿ 2027 ਵਿਚ ਪੰਥ ਨੂੰ ਇਕ ਪਾਸੇ ਕਰ ਕੇ ਤੇ ਰਾਮ ਰਹੀਮ ਸੌਦਾ ਸਾਧ ਦੀ ਫ਼ੌਜ ਲੈ ਕੇ ਉਨ੍ਹਾਂ ਚਹੇਤਾ ਬਣ ਕੇ ਮੈਂ ਪੰਜਾਬ ਵਿਚ ਆਪਣੀ ਸਰਕਾਰ ਬਣਾ ਲਵਾਂ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਚਾਲ ਤਾਂ ਇਹ ਹੀ ਦਰਸਾਉਂਦੀ ਹੈ ਕਿ ਉਸ ਨੂੰ ਪੰਥਕ ਧੀਰਾਂ ਦੀ ਲੋੜ ਨਹੀਂ ਹੈ ਤੇ ਉਹ ਗ਼ੈਰ ਪੰਥਕ ਧੀਰਾਂ ਦੀ ਚਾਲ ਚੱਲ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦਾ ਹੈ।  ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਲਿਖਿਆ ਜਾ ਚੱਕਾ ਹੈ ਬਾਦਲ ਪਰਿਵਾਰ ਵਿਚ ਇਕ ਅਜਿਹਾ ਵਿਅਕਤੀ ਆਇਆ ਜਿਸ ਨੇ ਆਪਣੇ ਪੁਰਖਿਆਂ ਦੀ ਸਾਰੇ ਕਰੀ ਕਰਾਈ ’ਤੇ ਪਾਣੀ ਫੇਰ ਦਿਤਾ ਤੇ ਆਉਣ ਪਾਲੀ ਪੀੜ੍ਹੀ ਲਈ ਵੀ ਦਰਵਾਜ਼ੇ ਬੰਦ ਕਰ ਦਿਤੇ ਹਨ।

ਜਿਨ੍ਹਾਂ ਨੂੰ ਪੰਜਾਬ ਵਿਚ ਕੋਈ ਮੂੰਹ ਨਹੀਂ ਲਗਾਏਗਾ।  ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ’ਚ ਤਾਂ ਅਕਾਲੀ ਦਲ ਗ਼ਲਤ ਹੱਥਾਂ ਵਿਚ ਫਸਿਆ ਹੋਇਆ ਹੈ ਪਰ ਜੇ ਆਉਣ ਵਾਲੇ ਸਮੇਂ ਵਿਚ ਕੋਈ ਅਜਿਹਾ ਦਲ ਪੰਥ ਬਣ ਜਾਂਦਾ ਹੈ ਜਿਸ ’ਤੇ ਪੰਜਾਬ ਦੀ ਜਨਤਾ ਆਪਣਾ ਇਤਬਾਰ ਕਾਇਮ ਕਰ ਲੈਂਦੀ ਹਾਂ ਤਾਂ ਫਿਰ ਇਸ ਪਾਰਟੀ ਦਾ ਕੁੱਝ ਬਣ ਸਕਦਾ ਹੈ।