986 ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਨੇ ਕੀਤੀ ਮੀਟਿੰਗ
- ਰਾਜਨੀਤੀ
- 14 Dec,2024

ਮਾਲੇਰਕੋਟਲਾ : ਡੀਐੱਚਐੱਸ ਚੰਡੀਗੜ੍ਹ ਵਿਖੇ 986 ਮਲਟੀ ਪਰਪਜ਼ ਹੈਲਥ ਵਰਕਰ (ਫੀ ) ਯੂਨੀਅਨ ਪੰਜਾਬ ਵੱਲੋ ਡਾਇਰੈਕਟਰ ਡਾਕਟਰ ਜਸਮਿੰਦਰ ਨਾਲ ਮੀਟਿੰਗ ਕੀਤੀ ਗਈ। 986 ਦੀ ਭਰਤੀ ਪ੍ਰਕਿਰਿਆ ਪੂਰੀ ਕਰਨ ਸਬੰਧੀ ਵੱਖ-ਵੱਖ ਜਿਲ੍ਹਿਆਂ ਵਿਚੋ ਆਇਆ ਹੈਲਥ ਵਰਕਰਾਂ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਪੇਸ਼ ਕੀਤਾ ਗਿਆ। ਜਿਸ ਵਿਚ ਯੂਨੀਅਨ ਦੇ ਮੈਂਬਰਾਂ ਵੱਲੋਂ ਜੋ ਵੀ ਰਹਿੰਦੀਆਂ ਵਰਕਰਾਂ ਵੱਲੋ ਸਵਾਲ ਸੀ ਉਸ ਬਾਰੇ ਗੱਲਬਾਤ ਕੀਤੀ ਗਈ। ਸੂਬਾ ਪ੍ਰਧਾਨ ਮੁਨਵਰ ਜਹਾਂ ਮਾਲੇਰਕੋਟਲਾ ਨੇ ਦੱਸਿਆ ਕਿ ਓਵਰਐਜ ਵਾਲੀਆਂ ਸਾਡੀਆਂ ਭੈਣਾਂ ਜਿਨ੍ਹਾਂ ਦਾ ਨੰਬਰ ਹਾਈ ਮੈਰਿਟ ਵਿਚ ਹੈ। ਉਨ੍ਹਾਂ ਬਾਰੇ ਕੇਸ ਅਲੱਗ ਤੋਂ ਵਿਚਾਰਿਆ ਜਾ ਰਿਹਾ ਹੈ। ਬੀਸੀ, ਓਬੀਸੀ ਵਾਲੀਆਂ ਭੈਣਾਂ ਦੀ ਆਈ ਸੀਡੀਐੱਸ ਮਹਿਕਮੇ ਨੂੰ ਈਮੇਲ ਹੋ ਚੁੱਕੀ ਹੈ। ਪ੍ਰੰਤੂ ਸੁਪਰਡੈਂਟ ਗੁਲਸ਼ਨ ਨੇ ਗੱਲ ਸੁਣਕੇ, ਆਉਣ ਵਾਲੇ ਸੋਮਵਾਰ ਨੂੰ ਆਪ ਜਾ ਕੇ ਮੀਟਿੰਗ ਕਰਨ ਦਾ ਵਾਦਾ ਕੀਤਾ ਹੈ। ਈਵੀਐੱਸ ਵਾਲੀਆਂ ਭੈਣਾਂ ਦੀਆਂ ਸੀਟਾਂ ਬਾਰੇ ਵੀ ਪਤਾ ਕੀਤਾ ਗਿਆ, ਓਸ ਬਾਰੇ ਵੀ ਗੱਲ ਹੋਈ। ਫਰੀਡਮ ਫਾਈਟੇਰ ਅਤੇ ਸਪੋਰਟਸ ਵਾਲੀਆਂ ਭੈਣਾਂ ਦੀ ਈਮੇਲ ਡੀਸੀ ਦਫਤਰਾਂ ਤੋਂ ਵੈਰੀਫਿਕੇਸ਼ਨ 3 ਜਿਲ੍ਹਿਆਂ ਦੀ ਹੋਈ ਹੈ ਬਾਕੀ ਲਈ ਈਮੇਲ ਆਈਡੀ ਡੀਐੱਚਐੱਸ ਵੱਲੋਂ ਸਾਨੂੰ ਦੇ ਦਿੱਤੀ ਜਿਸ ਆਈਡੀ ’ਤੇ ਮੇਲ ਆਉਣਗੀਆਂ, ਸਪੋਰਟਸ ਵਾਲੀਆਂ ਦੀ ਗ੍ਰੇਜੂਏਸ਼ਨ ਹੋਣ ਲਈ ਸਰਟੀਫਿਕੇਟ ਚੈੱਕ ਕਰਵਾਓਣ ਲਈ ਭੇਜ ਦਿੱਤੇ ਗਏ ਹਨ, 694 ਪੋਸਟਾਂ ਭਰਨ ਤੋਂ ਬਾਅਦ ਜੋ ਵੀ ਪੋਸਟਾਂ ਬਚ ਜਾਣਗੀਆਂ ਉਨ੍ਹਾਂ ਬਾਰੇ ਵਿਚਾਰਿਆ ਜਾਵੇਗਾ। ਜਿਨ੍ਹਾਂ ਭੈਣਾਂ ਨੇ ਸਿਹਤ ਵਿਭਾਗ ਵਿਚ 16-18 ਸਾਲ ਦੀ ਪੋਸਟ ’ਤੇ ਹੀ ਕੰਮ ਕਰਕੇ ਦੁਬਾਰਾ 986 ਪੋਸਟਾਂ ਵਿਚ ਜੁਆਇੰਨ ਕੀਤਾ ਹੈ। ਉਨ੍ਹਾਂ ਦਾ ਤਿੰਨ ਸਾਲ ਦਾ ਪਰਖ਼ਕਾਲ ਦਾ ਸਮਾਂ ਖ਼ਤਮ ਕੀਤਾ ਜਾਵੇ। ਇਸ ਬਾਰੇ ਯੂਨੀਅਨ ਵੱਲੋ ਪੁਰਜ਼ੋਰ ਅਪੀਲ ਕੀਤੀ ਗਈ ਜੋ ਆਸ਼ਾ ਅਤੇ ਆਂਗਨਵਾੜੀ ਵਰਕਰ 30-10-23 ਨੂੰ ਕੰਮ ਕਰ ਰਹੀਂਆ ਸੀ, ਅਪਲਾਈ ਕਰਨ ਸਮੇਂ 5 ਸਾਲ ਪੂਰੇ ਹੁੰਦੇ ਸੀ, ਓਨ੍ਹਾਂ ਨੂ ਹੀ ਇਸ਼ਤਿਹਾਰ ਮੁਤਾਬਿਕ ਨੌਕਰੀ ਲਈ ਮੌਕਾ ਦਿੱਤਾ ਜਾਵੇਗਾ ਜੀ। ਡਾਇਰੈਕਟਰ ਮੈਡਮ ਨੇ ਜਥੇਬੰਦੀ ਵੱਲੋ ਕਾਫੀ ਮੰਗਾ ਨੂੰ ਸੁਣ ਕੇ ਮੌਕੇ ਤੇ ਹੀ ਹੱਲ ਕਰਵਾਇਆ, ਅਤੇ ਵਾਦਾ ਕੀਤਾ ਕੇ 21-12-24 ਨੂੰ ਕੋਡ ਓਫ ਕੰਡਕਟ ਖੁੱਲ੍ਹਣ ਤੋਂ ਬਾਅਦ ਜਲਦੀ ਹੀ ਸਾਡੀਆਂ 986 ਵਿਚੋਂ ਰਹਿੰਦੀਆਂ ਭੈਣਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਅਤੇ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।ਮੀਟਿੰਗ ਬੁਹਤ ਵਧੀਆ ਮਹੂਲ ਅਤੇ ਵਧੀਆ ਸਮੇਂ ਵਿੱਚ ਹੋਈ। ਮੀਟਿੰਗ ਵਿੱਚ ਡਾਇਰੈਕਟਰ ਮੈਡਮ ਤੋਂ ਇਲਾਵਾ ਸੁਪਰਡੈਂਟ ਗੁਲਸ਼ਨ ਵਰਮਾ ,ਗਗਨ, ਪਰਮਿੰਦਰ ਸਿੰਘ, ਅਤੇ ਦਫ਼ਤਰੀ ਸਟਾਫ਼ ਮੌਜ਼ੂਦ ਸੀ।ਇਸਤੋਂ ਇਲਾਵਾ ਮਲਕੀਤ ਕੌਰ ਜਨਰਲ ਸਕੱਤਰ, ਸਰਬਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਕੌਰ,ਸੰਦੀਪ ਕੌਰ,ਗੁੱਡੀ ਕੌਰ,ਬਿੰਦਰ ਕੌਰ,ਯੂਨੀਅਨ ਮੈਂਬਰ ਅਤੇ ਗੁਰਵਿੰਦਰ ਕੌਰ,ਰਾਜਵਿੰਦਰ ਕੌਰ,ਜਗਰੂਪ ਕੌਰ,ਸੁਨੀਤਾ ਰਾਣੀ,ਸੁਮਨ ਰਾਣੀ,ਹਰਦੀਪ ਕੌਰ,ਅੰਮ੍ਰਿਤਪਾਲ ਕੌਰ ਆਦਿ ਮੈਂਬਰ ਸ਼ਾਮਿਲ ਸੀ।
Posted By:

Leave a Reply