ਸਿਕੰਦਰ ਸਿੰਘ ਚਹਿਲ ਵੱਲੋਂ ਆਰਓ ਲਈ ਰਾਸ਼ੀ ਭੇਟ

ਸਿਕੰਦਰ ਸਿੰਘ ਚਹਿਲ ਵੱਲੋਂ ਆਰਓ ਲਈ ਰਾਸ਼ੀ ਭੇਟ

ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁੜਦੀ ਵਿਖੇ ਸਮਾਜਸੇਵੀ ਸਿਕੰਦਰ ਸਿੰਘ ਚਹਿਲ ਪੁੱਤਰ ਸਤਨਾਮ ਸਿੰਘ ਚਹਿਲ ਨੇ ਸਾਫ਼ ਪਾਣੀ ਦੀ ਸਹੂਲਤ ਲਈ ਆਰਓ ਲਈ ਰਾਸ਼ੀ ਭੇਟ ਕੀਤੀ। ਉਨ੍ਹਾਂ ਦੁਆਰਾ ਸਕੂਲ ਵਿੱਚ ਲੱਗੇ ਸਾਇੰਸ ਅਤੇ ਗਣਿਤ ਮੇਲੇ ਵਿੱਚ ਸ਼ਿਰਕਤ ਕਰਦਿਆਂ ਉਦਘਾਟਨ ਵੀ ਕੀਤਾ ਗਿਆ। ਸਕੂਲ ਮੁਖੀ ਇੰਦਰਜੀਤ ਸਿੰਘ ਸੇਖੋਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ। ਸਕੂਲ ਵੱਲੋਂ ਸਿਕੰਦਰ ਸਿੰਘ ਚਹਿਲ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਦੋਦੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮੇਂ ਮਨਜਿੰਦਰ ਸਿੰਘ, ਰਮਨਦੀਪ ਸਿੰਘ, ਪਵਨਦੀਪ ਕੌਰ , ਮਨਦੀਪ ਕੌਰ, ਅਮਨਦੀਪ ਸਿੰਘ, ਗੁਰਲਾਲ ਸਿੰਘ, ਅੰਮ੍ਰਿਤਪਾਲ ਸਿੰਘ, ਜਸਵਿੰਦਰ ਕੌਰ, ਮਨਦੀਪ ਕੌਰ, ਜਗਤਾਰ ਸਿੰਘ ਅਤੇ ਸਤਿਗੁਰ ਸਿੰਘ ਆਦਿ ਹਾਜ਼ਰ ਸਨ।