ਗਲੇਸ਼ੀਅਰ ਦੇ ਹੀਰੋ ਕਰਨਲ ਐਨਐਸ ਸਲਾਰੀਆ ਦਾ ਫੌਜੀ ਸਨਮਾਨਾਂ ਨਾਲ ਸੰਸਕਾਰ

ਗਲੇਸ਼ੀਅਰ ਦੇ ਹੀਰੋ ਕਰਨਲ ਐਨਐਸ ਸਲਾਰੀਆ ਦਾ ਫੌਜੀ ਸਨਮਾਨਾਂ ਨਾਲ ਸੰਸਕਾਰ

ਪਠਾਨਕੋਟ : ਪਠਾਨਕੋਟ ਜਦੋਂ ਵੀ ਕੋਈ ਸਿਪਾਹੀ ਵਰਦੀ ਪਹਿਨਦਾ ਹੈ, ਤਾਂ ਉਸਦੇ ਦਿਲ ਵਿੱਚ ਸਿਰਫ਼ ਇੱਕ ਹੀ ਇੱਛਾ ਹੁੰਦੀ ਹੈ, ਕਿ ਉਹ ਆਪਣੀ ਮਾਤ ਭੂਮੀ ਲਈ ਕੁਝ ਅਜਿਹਾ ਕਰੇ ਜਿਸ ਤੇ ਪੂਰਾ ਦੇਸ਼ ਉਸ ਤੇ ਮਾਣ ਕਰ ਸਕੇ। ਇਸੇ ਤਰ੍ਹਾਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰੇ ਹੋਏ ਸਨ ਨੇੜਲੇ ਪਿੰਡ ਚੌਹਾਨਾ ਦੇ ਵਸਨੀਕ ਕਰਨਲ ਨਿਰੰਜਨ ਸਿੰਘ ਸਲਾਰੀਆ, ਜੋ ਸੇਵਾਮੁਕਤ ਹੋ ਚੁੱਕੇ ਸਨ ਅਤੇ ਜਿੰਨਾਂ ਨੇ 1984 ਵਿੱਚ ਜੰਮੂ ਅਤੇ ਕਸ਼ਮੀਰ ਦੇ ਲੇਹ-ਲਦਾਖ ਵਿੱਚ ਸਿਆਚਿਨ ਗਲੇਸ਼ੀਅਰ ਤੇ ਦੁਨੀਆ ਦੀਸਭ ਤੋਂ ਉੱਚੀ ਚੋਟੀ ਉੱਤੇ ਤਿਰੰਗਾ ਲਹਿਰਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ। ਬਹਾਦਰੀ ਦੀ ਅਜਿਹੀ ਕਹਾਣੀ ਲਿਖਣ ਵਾਲੇ ਅਤੇ ਜੋਖਮ ਭਰੇ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਕਰਨਲ ਐਨ ਐਸ ਸਲਾਰੀਆ ਦੇਸ਼ ਦੇ ਪਹਿਲੇ ਸਿਪਾਹੀ ਬਣੇ। ਉਹਨਾਂ ਨੂੰ ਗਲੇਸ਼ੀਅਰ ਦੇ ਮੁਕਤੀਦਾਤਾ ਅਤੇ ਹੀਰੋ ਵਜੋਂ ਵੀ ਜਾਣਿਆ ਜਾਂਦਾ ਹੈ। ਸੇਵਾਮੁਕਤ ਕਰਨਲ ਐਨਐਸ ਸਲਾਰੀਆ, ਜੋ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ, ਦਾ ਕੱਲ੍ਹ ਦੇਹਾਂਤ ਹੋ ਗਿਆ ਅਤੇ ਅੱਜ ਚੱਕੀ ਕੈਂਟ ਰੇਲਵੇ ਸਟੇਸ਼ਨ ਨੇੜੇ ਸ਼ਮਸ਼ਾਨਘਾਟ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਫੌਜ ਦੇ ਜਵਾਨਾਂ ਨੇ ਆਪਣੇ ਹਥਿਆਰ ਉਲਟਾ ਕਰਕੇ ਅਤੇ ਬਿਗਲ ਦੀ ਸ਼ਾਨਦਾਰ ਧੁਨ ਤੇ ਹਵਾ ਵਿੱਚ ਗੋਲੀਆਂ ਚਲਾ ਕੇ ਸਵਰਗੀ ਕਰਨਲ ਐਨਐਸ ਸਲਾਰੀਆ ਨੂੰ ਸਲਾਮੀ ਦਿੱਤੀ। ਉਨ੍ਹਾਂ ਦੇ ਛੋਟੇ ਪੁੱਤਰ ਅਮਿਤ ਸਲਾਰੀਆ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਮੌਕੇ ਤੇ, 21 ਸਬ ਏਰੀਆ, 6 ਡੋਗਰਾ ਅਤੇ 12 ਡੋਗਰਾ ਦੀਆਂ ਦੋਵੇਂ ਇਕਾਈਆਂ, ਜਿਸ ਵਿੱਚ ਕਰਨਲ ਸਲਾਰੀਆ ਨੇ ਸੇਵਾ ਨਿਭਾਈ ਸੀ, ਦੇ ਸੇਵਾਮੁਕਤ ਫੌਜੀ ਅਧਿਕਾਰੀਆਂ, ਜਵਾਨਾਂ ਅਤੇ ਅਧਿਕਾਰੀਆਂ ਨੇ ਇਸ ਬਹਾਦਰ ਅਧਿਕਾਰੀ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸਵਰਗੀ ਕਰਨਲ ਐਨਐਸ ਸਲਾਰੀਆ ਦੇ ਪੁੱਤਰ ਸੁਮਿਤ ਸਲਾਰੀਆ, ਅਮਿਤ ਸਲਾਰੀਆ, ਰਿਤੂ ਸਲਾਰੀਆ ਅਤੇ ਸ਼ਿਵਾਨੀ ਸਲਾਰੀਆ, ਜਗਦੀਪ ਸਿੰਘ, ਕੁਲਦੀਪ ਸਿੰਘ, ਵਾਨਿਆ ਸਲਾਰੀਆ, ਵਿਰਾਜ ਸਲਾਰੀਆ, ਸੇਵਾਮੁਕਤ ਮੇਜਰ ਜਨਰਲ ਸੰਦੀਪ ਸ਼ਰਮਾ, ਸੁਰੱਖਿਆ ਪ੍ਰੀਸ਼ਦ ਪਾਰਟੀ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਬ੍ਰਿਗੇਡੀਅਰ ਪ੍ਰਹਿਲਾਦ ਸਿੰਘ, ਕਰਨਲ ਐਚਐਸ ਜਸਵਾਲ, ਕਰਨਲ ਤੀਰਥ ਸਿੰਘ ਵੀਰ ਚੱਕਰ, ਕਰਨਲ ਸ਼ਮਸ਼ੇਰ ਸਿੰਘ ਮਨਹਾਸ, ਕਰਨਲ ਆਰਐਸ ਸਿੰਘ, ਕਰਨਲ ਸਰੂਪ ਸਿੰਘ, 6 ਡੋਗਰਾ ਯੂਨਿਟ ਦੇ ਸੂਬੇਦਾਰ ਮੇਜਰ ਰਮੇਸ਼ ਕੁਮਾਰ, 12 ਡੋਗਰਾ ਯੂਨਿਟ ਮੇਜਰ ਵਿਵੇਕ ਛੇਤਰੀ, ਕੈਪਟਨ ਜੀਐਸ ਕਟੋਚ, ਕੈਪਟਨ ਗਿਆਨ ਸਿੰਘ, ਕੈਪਟਨ ਘਣਸ਼ਿਆਮ ਕਟਲ, ਕਾਰਪੋਰੇਟਰ ਠਾਕੁਰ ਵਿਕਰਮ ਸਿੰਘ ਵਿੱਕੂ, ਕੈਪਟਨ ਚਰਨ ਸਿੰਘ, ਕੈਪਟਨ ਕਰਤਾਰ ਸਿੰਘ, ਸੂਬੇਦਾਰ ਸੁਦਰਸ਼ਨ ਸਿੰਘ ਸਲਾਰੀਆ, ਸੂਬੇਦਾਰ ਪੁਰਸ਼ੋਤਮ ਸਿੰਘ, ਸੂਬੇਦਾਰ ਚਰਨ ਸਿੰਘ, ਹੰਸ ਰਾਜ, ਸੂਬੇਦਾਰ ਸੁਰਜੀਤ ਸਿੰਘ ਆਦਿ ਨੇ ਕਰਨਲ ਐਨਐਸ ਸਲਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ।