ਐੱਸਯੂਐੱਸ ਅਕੈਡਮੀ ਸਤੌਜ ਵਿਖੇ ਓਲੰਪੀਆਡ ਪੇਪਰ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਐੱਸਯੂਐੱਸ ਅਕੈਡਮੀ ਸਤੌਜ ਵਿਖੇ ਓਲੰਪੀਆਡ ਪੇਪਰ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਹੀਰੋਂ ਖ਼ੁਰਦ : ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਲੋਜੀਕਿਡਸ ਓਲੰਪੀਆਡ ਵੱਲੋਂ ਤੀਜੀ ਤੋਂ ਨੌਵੀਂ ਜਮਾਤ ਦੇ ਬੱਚਿਆਂ ਦਾ ਇੱਕ ਵਿਸ਼ਲੇਸ਼ਣਾਤਮਕ ਸੋਚ ਅਤੇ ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਨਾਲ ਸਬੰਧਿਤ ਪੇਪਰ ਲਿਆ ਗਿਆ ਸੀ। ਇਸ ਵਿੱਚ ਲਗਭਗ 150 ਬੱਚਿਆਂ ਨੇ ਭਾਗ ਲਿਆ ਸੀ।

 ਇਸ ਪੇਪਰ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। 150 ਵਿਚੋਂ ਲਗਭਗ 125 ਬੱਚਿਆਂ ਨੇ ਸਟੇਟ ਲੇਵਲ ਇਸ ਟੈਸਟ ਵਿੱਚ ਰੈਂਕ ਪ੍ਰਾਪਤ ਕੀਤਾ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਅਕੈਡਮੀ ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਲਈ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਜਨਰਲ ਗਿਆਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜੋ ਕਿ ਸ਼ਹੀਦ ਊਧਮ ਸਿੰਘ ਅਕੈਡਮੀ ਦੇ ਬੱਚਿਆਂ ਨੇ ਇਸ ਪੇਪਰ ਵਿੱਚੋਂ ਚੰਗੇ ਨੰਬਰ ਲੈ ਕੇ ਸਾਬਤ ਕੀਤਾ ਹੈ। 

ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸਟ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਵਿਸ਼ੇਸ਼ ਸਨਮਾਨ ਵੀ ਕੀਤਾ। ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਅੱਗੇ ਤੋਂ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਤੁਹਾਡੇ ਸੁਨਹਿਰੀ ਭਵਿੱਖ ਲਈ ਸ਼ਹੀਦ ਊਧਮ ਸਿੰਘ ਅਕੈਡਮੀ ਅੱਗੇ ਤੋਂ ਅਜਿਹੇ ਹੋਰ ਵੀ ਵਿਸ਼ੇਸ ਮੁਕਾਬਲੇ ਸਮੇਂ-ਸਮੇਂ ਸਿਰ ਕਰਵਾਉਂਦੀ ਰਹੇਗੀ ਤਾਂ ਜੋ ਤੁਸੀ ਸਾਰੇ ਵਿਦਿਆਰਥੀ ਜੀਵਨ ਦੇ ਇਸ ਸਫ਼ਰ ਵਿੱਚ ਚੰਗੀਆਂ ਪ੍ਰਾਪਤੀਆਂ ਕਰ ਸਕੋ। ਪ੍ਰਿੰਸੀਪਲ ਮੈਡਮ ਨਵੀਂ ਕਿਰਨ ਨੇ ਬੱਚਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਇਹ ਲਗਾਤਾਰ ਮਿਹਨਤ ਕਰਨ ਵਾਲੇ ਸਕੂਲ ਦੇ ਸਟਾਫ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਇਸ ਦੌਰਾਨ ਉਪ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਸਨ।