ਵੈਸ਼ਨੋ ਦੇਵੀ ਭੰਡਾਰੇ ਲਈ ਸੌਂਪੀਆਂ ਗਈਆਂ ਡਿਊਟੀਆਂ

ਵੈਸ਼ਨੋ ਦੇਵੀ ਭੰਡਾਰੇ ਲਈ ਸੌਂਪੀਆਂ ਗਈਆਂ ਡਿਊਟੀਆਂ

ਮਾਨਸਾ : ਸ਼੍ਰੀ ਅਮਰਨਾਥ ਯਾਤਰਾ ਲੰਗਰ ਸੇਵਾ ਸੰਮਤੀ (ਰਜਿ) ਮਾਨਸਾ ਦੀ ਇੱਕ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਦੀਪਕ ਕੁਮਾਰ ਨੀਟਾ ਵੱਲੋਂ ਹੋਟਲ ਡਰੀਮ ਵਿਲਾ ਵਿਖੇ ਬੁਲਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਬਿੰਦਰਪਾਲ ਹਾਜ਼ਰ ਹੋਏ। ਬ੍ਰਾਂਚ ਮੈਂਬਰ ਨਰਾਇਣ ਸ਼ਰਮਾ ਬਠਿੰਡਾ ਨੇ ਵੀ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪ੍ਰਧਾਨ ਦੀਪਕ ਕੁਮਾਰ ਨੀਟਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਦੀ ਖੁਸ਼ੀ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਤੇ 11ਵਾਂ ਵਿਸ਼ਾਲ ਭੰਡਾਰਾ ਅਤੇ ਵਿਸ਼ਾਲ ਜਾਗਰਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਹਨ ਅਤੇ ਭੰਡਾਰੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਮੂਹ ਮੈਂਬਰਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਵਿਸ਼ਾਲ ਭੰਡਾਰਾ ਦੀ ਰਵਾਨਗੀ ਸੰਮਤੀ ਵੱਲੋਂ 27 ਦਿਸੰਬਰ ਨੂੰ ਸਵੇਰੇ ਮੁੱਖ ਦਫ਼ਤਰ ਦੁਕਾਨ ਨੰ: 12 ਪੁਰਾਣੀ ਅਨਾਜ ਮੰਡੀ ਤੋਂ ਹਵਨ ਪੂਜਣ, ਸ਼ੋਭਾ ਯਾਤਰਾ ਚੁਨਰੀ ਰਸਮ, ਨਾਰੀਅਲ ਰਸਮ, ਜੋਤੀ ਪ੍ਰਚੰਡ ਅਤੇ ਵਿਸ਼ਾਲ ਭੰਡਾਰਾ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਖੁਲਾ ਸਦਾ ਦਿੱਤਾ ਕਿ ਇਸ ਸ਼ੁਭ ਮੌਕੇ ਤੇ ਪਹੁੰਚ ਕੇ ਸ਼ੋਭਾ ਯਾਤਰਾ ਦਾ ਮਾਨ ਵਧਾਉਣ। ਇਸ ਮੌਕੇ ਚੇਅਰਮੈਨ ਓਮ ਪ੍ਰਕਾਸ਼, ਮੀਤ ਪ੍ਰਧਾਨ ਬਬਲੂ ਜਿੰਦਲ, ਜਨਰਲ ਸਕੱਤਰ, ਤਰਸੇਮ ਚੰਦ ਕੈਸ਼ੀਅਰ, ਦੀਪਕ ਗਰਗ, ਦਰਸ਼ਨਪਾਲ ਗਰਗ, ਹਰੀ ਓਮ ਕ੍ਰਿਸ਼ਨ, ਵਿਨੋਦ ਕੁਮਾਰ ਹੈਪੀ, ਹਨੀ ਗੋਇਲ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਵਿੱਕੀ ਕੁਮਾਰ, ਬਲਜਿੰਦਰ ਸਿੰਘ ਬੱਬੂ ਹਾਜ਼ਰ ਹੋਏ।