2029 ਜਾਂ 2034 ਵਿਚ ਇਕੋ ਸਮੇਂ ਹੋ ਸਕਦੀਆਂ ਹਨ ਚੋਣਾਂ- ਰਾਮਨਾਥ ਕੋਵਿੰਦ

2029 ਜਾਂ 2034 ਵਿਚ ਇਕੋ ਸਮੇਂ ਹੋ ਸਕਦੀਆਂ ਹਨ ਚੋਣਾਂ- ਰਾਮਨਾਥ ਕੋਵਿੰਦ

ਨਵੀਂ ਦਿੱਲੀ - ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ‘ਇਕ ਰਾਸ਼ਟਰ, ਇਕ ਚੋਣ’ ਸੰਬੰਧੀ ਕਿਹਾ ਕਿ ਦੇਸ਼ ਵਿਚ 2029 ਜਾਂ 2034 ਵਿਚ ਇਕੋ ਸਮੇਂ ਚੋਣਾਂ ਹੋ ਸਕਦੀਆਂ ਹਨ, ਜਿਸ ਦਿਨ ਸਾਡੀ ਅਰਥਵਿਵਸਥਾ 10%-11% ਦੀ ਦਰ ਨਾਲ ਵਧੇਗੀ, ਸਾਡਾ ਦੇਸ਼ ਦੁਨੀਆ ਦੀ ਤੀਜੀ-ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਕਤਾਰ ਵਿਚ ਆ ਜਾਵੇਗਾ। ਇਹ ਮਾਡਲ ਭਾਰਤੀ ਆਬਾਦੀ ਦਾ ਵਿਕਾਸ ਕਰਨ ਦੇ ਸਮਰੱਥ ਹੈ। ਹੋਰ ਪਹਿਲੂਆਂ ਵਿਚ ਵੀ ਇਸ ਮਾਡਲ ਨੂੰ ਅਪਣਾਉਣਾ ਕੌਮ ਲਈ ਸਹਾਈ ਹੋਵੇਗਾ।