ਪਿੰਡ ਜਬੋਵਾਲ ਦੇ ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਅਚਾਨਕ ਮੌਤ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
- ਪੰਜਾਬ
- 07 Jan,2025

ਟਾਂਗਰਾ: ਇਥੋਂ ਨਜ਼ਦੀਕੀ ਪਿੰਡ ਜਬੋਵਾਲ ਦਾ ਫੌਜੀ ਨੌਜਵਾਨ ਜੁਗਰਾਜ ਸਿੰਘ ਪੁੱਤਰ ਨਿਰਮਲ ਸਿੰਘ 16 ਸਿੱਖ ਲਾਈ 49 ਆਰ-ਆਰ ਪੁੰਛ ਰਜੌਰੀ ਵਿਚ ਤਾਇਨਾਤ ਸੀ। ਫੌਜੀ ਨੌਜਵਾਨ ਜੁਗਰਾਜ ਸਿੰਘ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ। ਇਸ ਕਾਰਣ ਸਾਰਾ ਪਿੰਡ ਸੋਗ ਵਿਚ ਡੁੱਬਿਆ ਹੋਇਆ ਸੀ। ਅੱਜ ਫੌਜੀ ਟੁਕੜੀ ਜੁਗਰਾਜ ਸਿੰਘ ਦੀ ਲਾਸ਼ ਲੈ ਕੇ ਪਿੰਡ ਪਹੁੰਚੀ ਤਾਂ ਪਿੰਡ ਦੇ ਲੋਕਾਂ ਦਾ ਜਨ ਸੈਲਾਬ ਅੰਤਿਮ ਯਾਤਰਾ ਮੌਕੇ ਉਮੜ ਪਿਆ। ਪਰਿਵਾਰ ਦੇ ਮੈਂਬਰਾਂ ਦਾ ਸਦਮੇ ਕਾਰਨ ਰੋ-ਰੋ ਕੇ ਬੁਰਾ ਹਾਲ ਸੀ। ਫੌਜ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸਲਾਮੀ ਦਿੰਦਿਆਂ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਬਲਜਿੰਦਰ ਕੌਰ ਅਤੇ ਤਿੰਨ ਸਾਲ ਦਾ ਬੇਟਾ ਸਹਿਜਦੀਪ ਛੱਡ ਗਿਆ ਹੈ। ਅੰਤਿਮ ਸੰਸਕਾਰ ਸਮੇਂ ਤਹਿਸੀਲਦਾਰ ਤਰਸੇਮ ਕੁਮਾਰ ਬੰਗੜ ਬਾਬਾ ਬਕਾਲਾ, ਨਾਇਬ ਤਹਿਸੀਲਦਾਰ ਅੰਕਤ ਮਹਾਜਨ ਤਰਸਿੱਕਾ, ਐਸਐਚਓ ਬਲਵਿੰਦਰ ਸਿੰਘ ਬਾਜਵਾ ਵੱਲੋਂ ਵੀ ਸਨਮਾਨ ਕੀਤਾ ਗਿਆ ਅਤੇ ਫੁੱਲ ਮਲ਼ਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕੈਬਨਿਟ ਮੰਤਰੀ ਈਟੀਓ ਦੇ ਭਰਾਤਾ ਸਤਿੰਦਰ ਸਿੰਘ, ਆਪ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ, ਮਨਜੀਤ ਸਿੰਘ ਬੰਦੇਸ਼ਾ, ਅੰਗਰੇਜ ਸਿੰਘ, ਕੰਵਲਜੀਤ ਸਿੰਘ, ਮਲਕੀਤ ਸਿੰਘ ਸਾਰੇ ਮੈਂਬਰ ਪੰਚਾਇਤ, ਬਾਬਾ ਅਮਰ ਸਿੰਘ ਸੰਤਸਰ, ਹਰਵਿੰਦਰ ਸਿੰਘ ਖਾਸਾ, ਜਸਬੀਰ ਸਿੰਘ ਸੈਕਟਰੀ, ਸਾਬਕਾ ਸਰਪੰਚ ਗੋਪਾਲ ਸਿੰਘ, ਦਿਲਸ਼ੇਰ ਸਿੰਘ ਸ਼ਾਹ, ਗੁਰਬਾਜ ਸਿੰਘ ਸ਼ਾਹ, ਸੁਖਚੈਨ ਸਿੰਘ, ਗੁਰਭੇਜ ਸਿੰਘ, ਗੁਰਮੇਜ ਸਿੰਘ, ਗੁਰਵਿੰਦਰ ਸਿੰਘ, ਅਨੋਖ ਸਿੰਘ ਆਦਿ ਆਗੂ ਹਾਜਰ ਸਨ।
Posted By:

Leave a Reply